` ਉਦਯੋਗਾਂ ਦੀਆਂ ਮੁਸ਼ਕਿਲਾਂ ਘਟਾਉਣ ਲਈ ਐਮ.ਐਸ.ਐਮ.ਈਜ਼ ਲਈ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ ਅਧੀਨ 2166 ਕਰੋੜ ਰੁਪਏ ਮਨਜ਼ੂਰ ਕੀਤੇ : ਸੁੰਦਰ ਸ਼ਾਮ ਅਰੋੜਾ

ਉਦਯੋਗਾਂ ਦੀਆਂ ਮੁਸ਼ਕਿਲਾਂ ਘਟਾਉਣ ਲਈ ਐਮ.ਐਸ.ਐਮ.ਈਜ਼ ਲਈ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ ਅਧੀਨ 2166 ਕਰੋੜ ਰੁਪਏ ਮਨਜ਼ੂਰ ਕੀਤੇ : ਸੁੰਦਰ ਸ਼ਾਮ ਅਰੋੜਾ

RS. 2166 CRORES CREDIT LINE SANCTIONED TO MSME ALREADY TO MITIGATE INDUSTRY SUFFERING: SUNDER SHAM ARORA share via Whatsapp

 

RS. 2166 CRORES CREDIT LINE SANCTIONED TO MSME ALREADY TO MITIGATE INDUSTRY SUFFERING: SUNDER SHAM ARORA

 

ਇੰਡੀਆ ਨਿਊਜ਼ ਸੈਂਟਰ  ਚੰਡੀਗੜ੍ਹ :ਉਦਯੋਗਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਅਤੇ ਸਰਗਰਮ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਨੇ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ (ਈਸੀਐਲਜੀਐਸ) ਅਧੀਨ ਸੂਖਮਲਘੂ ਅਤੇ ਦਰਮਿਆਨੇ ਉਦਯੋਗਾਂ ਲਈ 2165.53 ਕਰੋੜ ਰੁਪਏ ਦੀ ਮਨਜ਼ੂਰੀ ਪਹਿਲਾਂ ਹੀ ਦੇ ਦਿੱਤੀ ਹੈ ਅਤੇ 1133.93 ਕਰੋੜ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ 94.93% ਮਨਜ਼ੂਰੀਆਂ ਨਾਲ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਤੀਸਰੇ ਸਥਾਨ ਤੇ ਕਾਬਜ਼ ਹੈ। ਮੰਤਰੀ ਨੇ ਦੱਸਿਆ ਕਿ ਇੱਥੇ 4372 ਕਰੋੜ ਰੁਪਏ ਦੀ ਯੋਗ ਕਰਜ਼ ਰਾਸ਼ੀ ਨਾਲ ਤਕਰੀਬਨ 1,64,769 ਐਮਐਸਐਮਈਜ਼ ਯੋਗ ਲੋਨ ਖਾਤੇ ਹਨ ਅਤੇ ਅੱਗੇ ਕਿਹਾ ਕਿ ਇਨ੍ਹਾਂ ਵਿਚੋਂ 1,11,881 ਯੋਗ ਕਰਜ਼ਦਾਰਾਂ ਨੇ ਪਿਛਲੇ ਹਫ਼ਤੇ ਤੱਕ ਇਸ ਯੋਜਨਾ ਲਈ ਚੋਣ ਕੀਤੀ ਹੈ। ਵੱਖ ਵੱਖ ਉਦਯੋਗਾਂ / ਸੈਕਟਰਾਂ ਤੇ ਕੋਵਿਡ -19 ਮਹਾਂਮਾਰੀ ਦੇ ਮਾੜੇ ਪ੍ਰਭਾਵ ਨੂੰ ਦੇਖਦਿਆਂ  ਵਿੱਤ ਮੰਤਰਾਲਾਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਨੇ ਨੈਸ਼ਨਲ ਕ੍ਰੈਡਿਟ ਗਰੰਟੀ ਟਰੱਸਟੀ ਕੰਪਨੀ ਲਿਮਟਿਡ (ਐਨਸੀਜੀਟੀਸੀ) ਜ਼ਰੀਏ 29 ਫਰਵਰੀ, 2020 ਤੱਕ 25 ਕਰੋੜ ਤੱਕ ਦੀ ਪੂਰੀ ਬਕਾਇਆ ਲੋਨ ਦੇਣਦਾਰੀ ਦੇ 20% ਤੱਕ ਵਾਧੂ ਵਰਕਿੰਗ ਕੈਪੀਟਲ ਟਰਮ ਲੋਨ ਲਈ 100% ਗਰੰਟੀ ਕਵਰੇਜ ਪ੍ਰਦਾਨ ਕਰਨ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐਲਜੀਐਸ) ਸ਼ੁਰੂ ਕੀਤੀ ਗਈ ਹੈ ਭਾਵ ਸਕੀਮ ਅਨੁਸਾਰ ਕੁਝ ਨਿਸ਼ਚਿਤ ਸ਼ਰਤਾਂ ਅਧੀਨ ਕਰਜ਼ੇ ਦੀ ਵੱਧ ਤੋਂ ਵੱਧ ਰਕਮ 5 ਕਰੋੜ ਰੁਪਏ।

ਪੰਜਾਬ ਵਿੱਚ ਬਹੁਤੇ ਬੈਂਕਾਂ ਨੇ ਇਸ ਸਕੀਮ ਤਹਿਤ ਵਿੱਤ ਦੇਣਾ ਸ਼ੁਰੂ ਕਰ ਦਿੱਤਾ ਹੈ। ਯੋਗ ਐਮਐਸਐਮਈਜ਼ਵਿੱਤ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਨ ਲਈ ਪੰਜਾਬ ਸਰਕਾਰ ਨੇ ਉਦਯੋਗ ਅਤੇ ਵਣਜ ਵਿਭਾਗ ਵਿਚ ਇਕ ਈ.ਸੀ.ਐਲ.ਜੀ.ਐਸ. ਸੈੱਲ ਦਾ ਗਠਨ ਕੀਤਾ ਸੀ।  

 

 

RS. 2166 CRORES CREDIT LINE SANCTIONED TO MSME ALREADY TO MITIGATE INDUSTRY SUFFERING: SUNDER SHAM ARORA

OJSS Best website company in jalandhar
Source: INDIA NEWS CENTRE

Leave a comment






11

Latest post