ਐਸ ਐਸ ਪੀ ਧਰੁਵ ਦਾਹੀਆ ਖਿਲਾਫ ਕਾਰਵਾਈ ਕਰਨ ਡੀ ਜੀ ਪੀ : ਅਕਾਲੀ ਦਲ

Act against SSP Dhruv Dahiya SAD tells DGP Dinkar Gupta share via Whatsapp

Act against SSP Dhruv Dahiya SAD tells DGP Dinkar Gupta

 

ਇੰਡੀਆ ਨਿਊਜ਼ ਸੈਂਟਰ ਚੰਡੀਗੜ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਵਿਵਾਦਗ੍ਰਸਤ ਪੁਲਿਸ ਅਫਸਰ ਤੇ ਅੰਮ੍ਰਿਤਸਰ ਦੇ ਐਸ ਐਸ ਪੀ ਧਰੁਵ ਦਾਹੀਆ ਦਾ ਬਚਾਅ ਕਿਉਂ ਕਰ ਰਹੇ ਹਨ ਜਦਕਿ  ਦਾਹੀਆ ਤਰਨਤਾਰਨ ਦੇ ਐਸ ਐਸ ਪੀ ਹੁੰਦਿਆਂ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਵਿਚ ਫ ਲ ਹੋ ਗਏ ਜਿਸ ਕਾਰਨ 100 ਤੋਂ ਵੱਧ ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਦੀ ਮੰਗ ਹੈ ਕਿ ਐਸ ਐਸ ਪੀ ਧਰੁਵ ਦਾਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਹਨਾਂ ਦੀਆਂ ਸ਼ਿਕਾਇਤਾਂ 'ਤੇ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ਵਿਚ ਫੇਲ ਹੋਣ 'ਤੇ  ਉਸਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਨਾਗਰਿਕਾਂ ਨੇ ਦਾਹੀਆ ਨੂੰ ਨਜਾਇਜ਼ ਸ਼ਰਾਬ ਬਣਾਉਣ ਵਿਚ ਲੱਗੇ ਅਪਰਾਧੀਆਂ ਬਾਰੇ ਸਪਸ਼ਟ ਜਾਣਕਾਰੀ ਮੁਹੱਈਆ ਕਰਵਾਈ ਸੀ ਤੇ Àਸਨੂੰ ਸ਼ਰਾਬ ਮਾਫੀਆ  ਵੱਲੋਂ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ਪਰ ਦਾਹੀਆ ਨੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰੀ ਤੇ ਸਿਰਫ ਤਰਨਤਾਰਨ ਵਿਚ ਹੀ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਤੱਥ ਲੋਕਾਂ ਸਾਹਮਣੇ ਰੱਖੇ ਹਨ ਅਤੇ  ਪਾਰਟੀ ਨੇ ਡੀ ਜੀ ਪੀ ਨੂੰ ਮਾਮਲੇ ਵਿਚ ਕਾਰਵਾਈ ਕਰਨ ਵਾਸਤੇ ਆਖਿਆ ਹੈ।  ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡੀ ਜੀ ਪੀ ਨੂੰ ਦਾਹੀਆ ਨਾਲ ਕੁਝ ਜ਼ਿਆਦਾ ਹੀ ਲਗਾਅ ਹੈ ਤੇ ਇਸੇ ਲਈ ਉਹ ਉਸ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੋ ਬਹੁਤ ਨਿਖੇਧੀਯੋਗ ਹੈ। ਉਹਨਾਂ ਕਿਹਾ ਕਿ ਲੋਕ ਆਸ ਕਰਦੇ ਹਨ ਕਿ ਡੀ ਜੀ ਪੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਗੇ ਪਰ ਉਹ ਦੋ ਕਦਮ ਹੋਰ ਅੱਗੇ ਵੱਧ ਕੇ ਦਾਹੀਆ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪੁਲਿਸ ਨਿਯਮਾਂ ਦੇ ਉਲਟ ਰਵੱਈਆ ਹੈ। ਡੀ ਜੀ ਪੀ ਨੂੰ ਦਾਹੀਆ ਖਿਲਾਫ ਕਾਰਵਾਈ ਕਰਨ ਲਈ ਅਸਮਰਥ ਹੋਣ ਦਾ ਕਾਰਨ ਦੱਸਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਜਿਥੇ ਤੱਕ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੀ ਗੱਲ ਹੈ ਤਾਂ  ਡੀ ਜੀ ਪੀ ਦੀ ਭੂਮਿਕਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ  ਗਈ ਹੈ। ਉਹਨਾਂ ਕਿਹਾ ਕਿ ਡੀ ਜੀ ਪੀ ਨੇ ਦਾਹੀਆ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਜਦਕਿ ਐਸ ਐਸ ਪੀ ਤਰਨਤਾਰਨ ਵਜੋਂ ਉਹ ਹੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਦਾਹੀਆ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਦੇ ਨਾਲ ਹੀ  ਦਾਹੀਆ ਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ।
ਮਜੀਠੀਆ ਨੇ ਕਿਹਾ ਕਿ

 

 

 

Act against SSP Dhruv Dahiya SAD tells DGP Dinkar Gupta
OJSS Best website company in jalandhar
Source: INDIA NEWS CENTRE

Leave a comment


11

Latest post