` ਕਰਜ਼ੇ ਚੁੱਕਣ ਦੀ ਥਾਂ ਸਰਕਾਰੀ ਸਰੋਤ ਲੁੱਟ ਰਹੇ ਮਾਫ਼ੀਆ ਨੂੰ ਨੱਥ ਪਾਵੇ ਸਰਕਾਰ-ਹਰਪਾਲ ਸਿੰਘ ਚੀਮਾ

ਕਰਜ਼ੇ ਚੁੱਕਣ ਦੀ ਥਾਂ ਸਰਕਾਰੀ ਸਰੋਤ ਲੁੱਟ ਰਹੇ ਮਾਫ਼ੀਆ ਨੂੰ ਨੱਥ ਪਾਵੇ ਸਰਕਾਰ-ਹਰਪਾਲ ਸਿੰਘ ਚੀਮਾ

Govt should stop mafia looting government resources instead of taking loans: Harpal Singh Cheema share via Whatsapp

 

Govt should stop mafia looting government resources instead of taking loans: Harpal Singh Cheema


ਇੰਡੀਆਂ ਨਿਊਜ਼ ਸੈਂਟਰ  ਚੰਡੀਗੜ੍ਹ
, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਕਾਸ ਦੇ ਨਾਂਅ 'ਤੇ ਹੋਰ ਕਰਜ਼ੇ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਬੋਰਡ ਦੀ ਕਮਾਈ ਨੂੰ ਗਹਿਣੇ ਧਰਨ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗਲੀਆਂ-ਨਾਲੀਆਂ ਬਣਾਉਣ ਜਾਂ ਪਹਿਲਾ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਹੋਰ ਕਰਜ਼ੇ ਚੁੱਕਣ ਨੂੰ ਵਿਕਾਸ ਨਹੀਂ ਵਿਨਾਸ਼ ਮੰਨਦੀ ਹੈ ਅਤੇ ਅਜਿਹੇ ਵਿਨਾਸ਼ ਮੁਖੀ ਕਰਜ਼ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਸਭ ਤੋਂ ਪਹਿਲਾਂ ਬਾਦਲਾਂ ਵੱਲੋਂ ਪੈਦਾ ਕੀਤੇ ਗਏ ਬਹੁਭਾਂਤੀ ਮਾਫ਼ੀਆ ਨੂੰ ਕੁਚਲਦੀ ਜਿਸ ਨੇ 2007 ਤੋਂ 2017 ਤੱਕ ਸੂਬੇ ਦੇ ਸਾਰੇ ਵਿੱਤੀ ਸਰੋਤਾਂ ਨੂੰ ਅੰਨ੍ਹੇਵਾਹ ਲੁੱਟਿਆ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਕੇਵਲ ਬਾਦਲਾਂ ਦੇ ਮਾਫ਼ੀਆ ਰਾਜ ਦੀ ਕਮਾਨ ਸੰਭਾਲੀ, ਸਗੋਂ ਮਾਫ਼ੀਆ ਦੀ ਲੁੱਟ ਦਾ ਘੇਰਾ ਹੋਰ ਮੋਕਲਾ ਕੀਤਾ। ਲਾਕਡਾਊਨ ਦੌਰਾਨ ਸਾਹਮਣੇ ਆਇਆਂ ਸ਼ਰਾਬ ਦੀਆਂ ਫ਼ਰਜ਼ੀ ਫ਼ੈਕਟਰੀਆਂ ਅਤੇ ਧੜੱਲੇ ਨਾਲ ਹੁੰਦੀ ਨਜਾਇਜ਼ ਵਿੱਕਰੀ (ਤਸਕਰੀ) ਇਸ ਦੀ ਤਾਜ਼ਾ ਅਤੇ ਪ੍ਰਤੱਖ ਮਿਸਾਲ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਪੰਜਾਬ ਨੂੰ ਮਾਫ਼ੀਆ ਤੋਂ ਮੁਕਤ ਕਰਕੇ ਸਰਕਾਰੀ ਵਸੀਲਿਆਂ ਦੀ ਕੁੱਲ ਆਮਦਨੀ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਸਰਕਾਰੀ ਖ਼ਜ਼ਾਨੇ ' ਜਾਣ ਦਿੱਤਾ ਜਾਵੇ ਤਾਂ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਹੋਰ ਕਰਜ਼ੇ ਚੁੱਕਣ ਦੀ ਕਦੇ ਵੀ ਲੋੜ ਨਾ ਪਵੇ। ਉਲਟਾ ਹਰ ਸਾਲ ਕਰਜ਼ੇ ਦੀ ਪੰਡ ਦਾ ਭਾਰ ਹੌਲਾ ਹੋਣਾ ਸ਼ੁਰੂ ਹੋ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ 2022 ' ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਬਾਦਲਾਂ ਅਤੇ ਕੈਪਟਨ ਵੱਲੋਂ ਪਾਲੇ ਗਏ ਬਹੁਭਾਂਤੀ ਮਾਫ਼ੀਆ ਨੂੰ ਪਹਿਲ ਦੇ ਆਧਾਰ 'ਤੇ ਕੁਚਲ ਦਿੱਤਾ ਜਾਵੇਗਾ। ਇਸ ਮਾਫ਼ੀਆ ਵੱਲੋਂ ਟਰਾਂਸਪੋਰਟ, ਰੇਤਾ ਬਜਰੀ, ਸ਼ਰਾਬ, ਕੇਬਲ, ਬਿਜਲੀ ਆਦਿ ਤਮਾਮ ਸਰਕਾਰੀ ਸਰੋਤਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕ ਕੇ ਪੰਜਾਬ ਅਤੇ ਪੰਜਾਬੀਆਂ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਂਦਾ ਜਾਵੇਗਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਨੇ ਮਾਫ਼ੀਆ ਦੀ ਲੁੱਟ ਰੋਕਣ ਦੀ ਥਾਂ ਸੂਬੇ ਨੂੰ ਹੋਰ ਕਰਜ਼ਾਈ ਕਰਨ ਵਾਲੀਆਂ ਮਾਰੂ ਨੀਤੀਆਂ 'ਤੇ ਹੀ ਜ਼ੋਰ ਰੱਖਿਆ ਹੈ ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਕੋਲ ਗਹਿਣੇ ਧਰ ਕੇ ਹੋਰ ਕਰਜ਼ਾ ਚੁੱਕਣ ਲਈ ਪ੍ਰਮੁੱਖ ਸਰਕਾਰੀ ਸੰਪਤੀਆਂ ਅਤੇ ਬਿਲਡਿੰਗਾਂ ਵੀ ਮੁੱਕ ਗਈਆਂ ਹਨ ਅਤੇ ਸਰਕਾਰ ਬਾਦਲਾਂ ਦੀ ਤਰਜ਼ 'ਤੇ ਪੇਂਡੂ ਵਿਕਾਸ ਬੋਰਡ ਦੀ ਸਾਲਾਨਾ 1800 ਤੋਂ 2000 ਕਰੋੜ ਰੁਪਏ ਦੀ ਆਮਦਨੀ ਦੀ ਗਰੰਟੀ ਦੇ ਕੇ 2995 ਕਰੋੜ ਰੁਪਏ ਦਾ ਹੋਰ ਕਰਜ਼ ਚੁੱਕਣ ਜਾ ਰਹੀ ਹੈ, ਤਾਂ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਵੱਲੋਂ ਹਰਾਏ ਨਕਾਰਾ ਹਲਕਾ ਇੰਚਾਰਜਾਂ ਦੀ ਲੁੱਟ ਲਈ ਵਿਕਾਸ ਦੇ ਨਾਂਅ 'ਤੇ ਹਰੇਕ ਹਲਕੇ ਨੂੰ 25 ਕਰੋੜ ਰੁਪਏ ਦਿੱਤੇ ਜਾ ਸਕਣ।
ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਕਿ ਬਾਦਲਾਂ ਵਾਂਗ ਕੈਪਟਨ ਨੂੰ ਵੀ ਆਖ਼ਰੀ ਵਰ੍ਹੇ 'ਵਿਕਾਸ' ਕਿਉਂ ਯਾਦ ਆਉਂਦਾ ਹੈ? ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੇ ਇਸ ਵਿਨਾਸ਼ਕਾਰੀ ਕਦਮ ਦਾ ਤਿੱਖਾ ਵਿਰੋਧ ਕਰੇਗੀ ਅਤੇ ਇਸ ਸੰਬੰਧੀ ਛੇਤੀ ਹੀ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇਗੀ

 

 

Govt should stop mafia looting government resources instead of taking loans: Harpal Singh Cheema

OJSS Best website company in jalandhar
Source: INDIA NEWS CENTRE

Leave a comment






11

Latest post