` ਕੋਰੋਨਾ ਨਾਲ ਨਜਿੱਠਣ ਲਈ 76,381 ਵਲੰਟੀਅਰ ਹਰ ਪੰਦਰਵਾੜੇ ਪਿੰਡਾਂ ਤੇ ਸ਼ਹਿਰਾਂ ਵਿੱਚ ਦਿੰਦੇ ਹਨ ਜਾਗਰੂਕਤਾ ਦਾ ਹੋਕਾ

ਕੋਰੋਨਾ ਨਾਲ ਨਜਿੱਠਣ ਲਈ 76,381 ਵਲੰਟੀਅਰ ਹਰ ਪੰਦਰਵਾੜੇ ਪਿੰਡਾਂ ਤੇ ਸ਼ਹਿਰਾਂ ਵਿੱਚ ਦਿੰਦੇ ਹਨ ਜਾਗਰੂਕਤਾ ਦਾ ਹੋਕਾ

76,381 volunteers of Youth Services raising awareness against corona every fortnight: Rana Sodhi share via Whatsapp

76,381 volunteers of Youth Services raising awareness against corona every fortnight: Rana Sodhi  

ਇੰਡੀਆ ਨਿਊਜ਼ ਸੈਂਟਰ ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ 76,381 ਵਲੰਟੀਅਰ ਹਰ ਪੰਦਰਵਾੜੇ 'ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਅ ਦੇ ਇਹਤਿਆਤੀ ਕਦਮਾਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਮੁਹਿੰਮ ਦੌਰਾਨ ਪਿਛਲੇ ਦਿਨੀਂ ਇਨ੍ਹਾਂ ਵਲੰਟੀਅਰਾਂ ਨੇ ਸੂਬੇ ਦੇ 5503 ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕੀਤਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਵਿਭਾਗ ਦੇ ਸਮੂਹ ਜ਼ਿਲ੍ਹਾ ਦਫ਼ਤਰਾਂ, ਐਨ.ਐਸ.ਐਸ. ਯੂਨਿਟਾਂ, ਰੈੱਡ ਰੀਬਨ ਕਲੱਬਾਂ, ਕਾਲਜਾਂ/ਸਕੂਲਾਂ ਦੇ ਯੂਥ ਕਲੱਬਾਂ ਅਤੇ ਵਿਭਾਗ ਨਾਲ ਜੁੜੇ ਪੇਂਡੂ ਯੂਥ ਕਲੱਬਾਂ ਵੱਲੋਂ ਮਿਸਾਲੀ ਯੋਗਦਾਨ ਪਾਇਆ ਜਾ ਰਿਹਾ ਹੈ। ਵਿਭਾਗ ਨਾਲ ਜੁੜੇ ਸੂਬੇ ਦੀਆਂ 18 ਯੂਨੀਵਰਸਿਟੀਆਂ, 642 ਕਾਲਜਾਂ ਅਤੇ 572 ਸੀਨੀਅਰ ਸੈਕੰਡਰੀ ਸਕੂਲਾਂ ਦੇ 1585 ਐਨ.ਐਸ.ਐਸ. ਯੂਨਿਟਾਂ, ਕਾਲਜਾਂ ਦੇ 600 ਰੈੱਡ ਰੀਬਨ ਕਲੱਬਾਂ, 100 ਕਾਲਜਾਂ/ਸਕੂਲਾਂ ਦੇ ਯੂਥ ਕਲੱਬਾਂ ਅਤੇ 13,857 ਪੇਂਡੂ ਯੂਥ ਕਲੱਬਾਂ ਦੇ ਵਲੰਟੀਅਰ ਹਰ ਪੰਦਰਵਾੜੇ 'ਤੇ ਘਰ-ਘਰ ਜਨ ਸੰਪਰਕ ਪ੍ਰੋਗਰਾਮ ਚਲਾ ਕੇ ਮੁਕਾਮੀ ਬਾਸ਼ਿੰਦਿਆਂ ਨੂੰ ਜਾਗਰੂਕ ਕਰ ਰਹੇ ਹਨ। 

     ਰਾਣਾ ਸੋਢੀ ਨੇ ਦੱਸਿਆ ਕਿ ਪਿਛਲੇ ਦਿਨੀਂ ਵਿੱਢੀ ਗਈ ਜਾਗਰੂਕਤਾ ਮੁਹਿੰਮ ਤਹਿਤ ਰਾਜ ਦੇ ਸਮੂਹ 22 ਜ਼ਿਲ੍ਹਿਆਂ ਦੇ ਪਿੰਡਾਂ, ਸ਼ਹਿਰੀ ਇਲਾਕਿਆਂ ਅਤੇ ਕਸਬਿਆਂ ਵਿੱਚ ਘਰ-ਘਰ ਪਹੁੰਚ ਕੀਤੀ ਗਈ। ਇਸ ਦੌਰਾਨ 3402 ਯੂਥ ਕਲੱਬਾਂ, ਐਨ.ਐਸ.ਐਸ. ਯੂਨਿਟਾਂ, ਰੈੱਡ ਰੀਬਨ ਕਲੱਬਾਂ ਦੇ 76,381 ਵਲੰਟੀਅਰਾਂ ਵੱਲੋਂ 5503 ਪਿੰਡਾਂ ਤੇ ਸ਼ਹਿਰਾਂ ਵਿੱਚ ਕਰੋਨਾ ਮਹਾਂਮਾਰੀ ਦੀ ਲੜੀ ਤੋੜਨ ਲਈ ਲੋਕਾਂ ਨੂੰ ਆਪਸੀ ਦੂਰੀ ਰੱਖਣ, ਜ਼ਰੂਰੀ ਕੰਮ ਲਈ ਹੀ ਘਰੋਂ ਨਿਕਲਣ, ਦਸਤਾਨੇ ਤੇ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ, ਕੋਰੋਨਾ ਦੇ ਲੱਛਣ ਪਾਏ ਜਾਣ `ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣ ਅਤੇ ਕੋਵਾ ਐਪ ਡਾਊਨਲੋਡ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਯੂਥ ਕਲੱਬਾਂ ਵੱਲੋਂ ਆਪਸੀ ਦੂਰੀ ਦੀ ਪਾਲਣਾ ਕਰਦਿਆਂ ਮੋਬਾਈਲ ਬੱਸਾਂ ਰਾਹੀਂ ਖ਼ੂਨਦਾਨ ਕੈਂਪ ਅਤੇ ਪੌਦੇ ਲਾਏ ਗਏ। ਇਸ ਤੋਂ ਇਲਾਵਾ ਵਲੰਟੀਅਰਾਂ ਵੱਲੋਂ ਕੋਵਿਡ-19 ਤੋਂ ਬਚਾਅ ਸਬੰਧੀ ਪੋਸਟਰ ਅਤੇ ਬੈਨਰ ਬਣਾ ਕੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਲਾਏ ਜਾ ਰਹੇ ਹਨ

    ਯੁਵਕ ਸੇਵਾਵਾਂ ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਸਮੂਹ ਸਹਾਇਕ ਡਾਇਰੈਕਟਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰੋਗਰਾਮ ਅਫ਼ਸਰ (ਐਨ.ਐਸ.ਐਸ), ਸਮੂਹ ਕਾਲਜਾਂ ਦੇ ਨੋਡਲ ਅਫ਼ਸਰਾਂ, ਰੈੱਡ ਰੀਬਨ ਕਲੱਬਾਂ ਅਤੇ ਯੂਥ ਕਲੱਬਾਂ ਨਾਲ ਭਵਿੱਖੀ ਪ੍ਰੋਗਰਾਮ ਉਲੀਕਣ ਲਈ ਨਿਰੰਤਰ ਆਨਲਾਈਨ ਮੀਟਿੰਗਾਂ ਕਰਨ ਅਤੇ ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਮੁਹਿੰਮ ਨੂੰ ਅੱਗੇ ਤੋਰਨ

 

 

76,381 volunteers of Youth Services raising awareness against corona every fortnight: Rana Sodhi

OJSS Best website company in jalandhar
Source: INDIA NEWS CENTRE

Leave a comment






11

Latest post