ਜੇ ਸਿੱਧੀ ਭਰਤੀ ਕਰਨੀ ਹੈ ਤਾਂ ਕਿਉਂ ਬੰਨੇ ਹਨ ਪੀਪੀਐਸਸੀ ਤੇ ਐਸਐਸਐਸ ਬੋਰਡ ਦੇ ‘ਚਿੱਟੇ ਹਾਥੀ’ - ਬੁੱਧ ਰਾਮ

ਜੇ ਸਿੱਧੀ ਭਰਤੀ ਕਰਨੀ ਹੈ ਤਾਂ ਕਿਉਂ ਬੰਨੇ ਹਨ ਪੀਪੀਐਸਸੀ ਤੇ ਐਸਐਸਐਸ ਬੋਰਡ ਦੇ ‘ਚਿੱਟੇ ਹਾਥੀ’ - ਬੁੱਧ ਰਾਮ share via Whatsapp

If you have to do direct recruitment then why tie PPSC and SSS boards like 'white elephant': Buddha Ram


ਇੰਡੀਆਂ ਨਿਊਜ਼ ਸੈਂਟਰ ਚੰਡੀਗੜ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਨਵੀਂ ਸਰਕਾਰੀ ਭਰਤੀ ਦੌਰਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਅਤੇ ਪੰਜਾਬ ਸੁਬਾਰਡੀਨੇਟਸ ਸਰਵਿਸ ਸਿਲੈੱਕਸ਼ਨ (ਪੀਐਸਐਸਐਸ) ਬੋਰਡ ਨੂੰ ਬਾਈਪਾਸ ਕਰਕੇ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਸਿੱਧੀ ਭਰਤੀਤੇ ਸਵਾਲ ਖੜੇ ਕੀਤੇ ਹਨ। 

    ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਘਰ-ਘਰ ਸਰਕਾਰੀ ਨੌਕਰੀ ਦੇ ਚੋਣ ਵਾਅਦੇ ਤੋਂ ਭੱਜੀ ਪੰਜਾਬ ਦੀ ਕਾਂਗਰਸ ਸਰਕਾਰ ਜੇਕਰ ਵੱਡੀ ਗਿਣਤੀ ਖ਼ਾਲੀ ਪਈਆਂ ਅਸਾਮੀਆਂ ਵਿਰੁੱਧ ਥੋੜੀ-ਬਹੁਤੀ ਭਰਤੀ ਖੋਲਦੀ ਵੀ ਹੈ, ਉੱਥੇ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਚਹੇਤੇ ਫਿਟ ਕਰ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਸਿਹਤ ਵਿਭਾਗ ਵੱਲੋਂ ਐਲਾਨੀ ਗਈ ਨਵੀਂ ਭਰਤੀ ਨੂੰ ਪੀਪੀਐਸਸੀ ਅਤੇ ਐਸਐਸਐਸ ਬੋਰਡ ਦੇ ਘੇਰੇ ਬਾਹਰ ਕੱਢ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਰਾਹੀਂ ਕਰਾਏ ਜਾਣਤੇ ਪ੍ਰਤੀਕਿਰਿਆ ਦਿੰਦਿਆਂ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ਾਲੀ ਪਈਆਂ ਸਰਕਾਰੀ ਅਸਾਮੀਆਂ ਉੱਤੇ ਹਮੇਸ਼ਾ ਪਾਰਦਰਸ਼ੀ ਤਰੀਕੇ ਨਾਲ ਸਥਾਈ (ਰੈਗੂਲਰ) ਭਰਤੀ ਦੀ ਵਕਾਲਤ ਕਰਦੀ ਆਈ ਹੈ, ਪਰੰਤੂ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਪੀਪੀਐਸਸੀ ਅਤੇ ਐਸਐਸਐਸ ਬੋਰਡ ਨੂੰ ਨਜ਼ਰਅੰਦਾਜ਼ ਕਰਕੇ ਸੰਬੰਧਿਤ ਵਿਭਾਗ ਰਾਹੀਂ ਸਿੱਧੀ ਭਰਤੀ ਕੀਤੀ ਜਾ ਰਹੀ ਹੈ, ਉਹ ਕਈ ਤਰਾਂ ਦੇ ਖ਼ਦਸ਼ੇ ਅਤੇ ਸਵਾਲ ਪੈਦਾ ਕਰਦੀ ਹੈ। ਪਿ੍ਰੰਸੀਪਲ ਬੁੱਧ ਰਾਮ ਨੇ ਸਵਾਲ ਕੀਤਾ ਕਿ ਜੇਕਰ ਵਿਭਾਗ ਵੱਲੋਂ ਸਿੱਧੀ ਭਰਤੀ ਹੀ ਕੀਤੀ ਜਾਣੀ ਹੈ ਤਾਂ ਪੀਪੀਐਸਸੀ ਅਤੇ ਐਸਐਸਐਸ ਬੋਰਡ ਦੇ ਚੇਅਰਮੈਨਾਂ, ਮੈਂਬਰਾਂ ਅਤੇ ਸਟਾਫ਼ ਉੱਤੇ ਹਰ ਮਹੀਨੇ ਸਰਕਾਰੀ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਕਿਉਂ ਖ਼ਰਚ ਕੀਤੇ ਜਾ ਰਹੇ ਹਨ? ਪਿ੍ਰੰਸੀਪਲ ਬੁੱਧ ਰਾਮ ਨੇ ਇਹ ਵੀ ਪੁੱਛਿਆ ਕਿ ਸਰਕਾਰ ਲੋਕਾਂ ਨੂੰ ਸਪਸ਼ਟ ਕਰੇ ਕਿ ਪੀਪੀਐਸਸੀ ਅਤੇ ਐਸਐਸਐਸ ਬੋਰਡ ਵਰਗੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਅਦਾਰਿਆਂ ਦੀ ਜ਼ਰੂਰਤ ਕਿਉਂ ਪਈ ਸੀ, ਜਦਕਿ ਭਰਤੀ ਤਾਂ ਵਿਭਾਗੀ ਤੌਰਤੇ ਵੀ ਹੋ ਸਕਦੀ ਹੈ
ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੀਪੀਐਸਸੀ ਅਤੇ ਐਸਐਸਐਸ ਬੋਰਡ ਵਰਗੇ ਅਦਾਰੇ ਸਰਕਾਰੀ ਵਿਭਾਗਾਂ ਬਗੈਰ ਪੱਖਪਾਤ ਅਤੇ ਮੈਰਿਟ ਦੇ ਆਧਾਰਤੇ ਯੋਗ ਉਮੀਦਵਾਰਾਂ ਨੂੰ ਸਰਕਾਰੀ ਸੇਵਾਵਾਂ ਲਈ ਮੌਕਾ ਦੇਣ ਵਜੋਂ ਹੋਂਦ ਆਏ ਸਨ, ਪਰੰਤੂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਰਿਵਾਇਤੀ ਸਰਕਾਰਾਂ ਨੇ ਇਹ ਅਦਾਰੇ ਆਪਣੇ ਚਹੇਤਿਆਂ ਨੂੰ 5 ਸਾਲ ਸਰਕਾਰੀ ਰੁਤਬੇ ਅਤੇ ਸੁੱਖ ਸਹੂਲਤਾਂ ਦੇਣ ਤੱਕ ਸੀਮਤ ਕਰ ਦਿੱਤੇ ਹਨ। ਜਿੱਥੇ ਸਰਕਾਰੀ ਵਿਭਾਗਾਂ ਹਜ਼ਾਰਾਂ ਦੀ ਗਿਣਤੀ ਖ਼ਾਲੀ ਪਈਆਂ ਅਸਾਮੀਆਂ ਨੂੰ ਸਥਾਈ ਰੂਪ ਭਰਨ ਦੀ ਥਾਂ ਆਰਜ਼ੀ, ਆਊਟਸੋਰਸਿੰਗ ਜਾਂ ਠੇਕਾ ਭਰਤੀ ਰਾਹੀਂਡੰਗ ਟਪਾਊਨੀਤੀ ਅਪਣਾ ਕੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਮੌਕੇ ਖੋਹੇ ਗਏ ਹਨ, ਉੱਥੇ ਇੱਕਾ-ਦੁੱਕਾ ਭਰਤੀ ਦੌਰਾਨ ਸੱਤਾਧਾਰੀ ਸਿਆਸਤਦਾਨਾਂ ਅਤੇ ਅਫ਼ਸਰਾਂ ਵੱਲੋਂ ਆਪਣੇ ਚਹੇਤੇ ਅਤੇ ਰਿਸ਼ਤੇਦਾਰਫਿੱਟਕਰਨ ਦੀਆਂ ਕੋਸ਼ਿਸ਼ਾਂ ਜਿਉਂ ਦੀਆਂ ਤਿਉਂ ਜਾਰੀ ਹਨ। 

ਜੇ ਸਿੱਧੀ ਭਰਤੀ ਕਰਨੀ ਹੈ ਤਾਂ ਕਿਉਂ ਬੰਨੇ ਹਨ ਪੀਪੀਐਸਸੀ ਤੇ ਐਸਐਸਐਸ ਬੋਰਡ ਦੇ ‘ਚਿੱਟੇ ਹਾਥੀ’ - ਬੁੱਧ ਰਾਮ
OJSS Best website company in jalandhar
Source: INDIA NEWS CENTRE

Leave a comment


11

Latest post