` ਟਰੰਪ ਨਾਲ ਆਪਣੀ ਦੋਸਤੀ ਦਾ ਭਾਰਤੀ ਵਿਦਿਆਰਥੀਆਂ ਨੂੰ ਫ਼ਾਇਦਾ ਦਿਵਾਉਣ ਮੋਦੀ-ਭਗਵੰਤ ਮਾਨ

ਟਰੰਪ ਨਾਲ ਆਪਣੀ ਦੋਸਤੀ ਦਾ ਭਾਰਤੀ ਵਿਦਿਆਰਥੀਆਂ ਨੂੰ ਫ਼ਾਇਦਾ ਦਿਵਾਉਣ ਮੋਦੀ-ਭਗਵੰਤ ਮਾਨ

Modi-Bhagwant Mann to benefit Indian students from their friendship with Trump share via Whatsapp

Modi-Bhagwant Mann to benefit Indian students from their friendship with Trump

 

ਟਰੰਪ ਸਰਕਾਰ ਵੱਲੋਂ ਲੱਖਾਂ ਵਿਦਿਆਰਥੀਆਂਤੇ ਅਮਰੀਕਾ ਛੱਡਣ ਦੀ ਤਲਵਾਰ ਲਟਕਾਉਣ ਦਾ ਮਾਮਲਾ

ਇੰਡੀਆਂ ਨਿਊਜ਼ ਸੈਂਟਰ ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਪੜ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਆਪਣੀਦੋਸਤੀਵਰਤਣ ਅਤੇ ਯਕੀਨੀ ਬਣਾਉਣ ਕਿ ਇੱਕ ਵੀ ਭਾਰਤੀ ਵਿਦਿਆਰਥੀ ਨੂੰ ਟਰੰਪ ਪ੍ਰਸਾਸਨ ਜੋਰ-ਜਬਰਦਸਤੀ ਅਮੀਰਕਾ ਛੱਡਣ ਲਈ ਮਜਬੂਰ ਨਹੀਂ ਕਰੇਗਾ। 
    
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਅਨੁਸਾਰ ਟਰੰਪ ਪ੍ਰਸਾਸਨ ਵੱਲੋਂ ਅਮਰੀਕਾ ਦੇ ਕਾਲਜਾਂ-ਯੂਨੀਵਰਸਿਟੀਆਂ ਪੜ ਰਹੇ ਢਾਈ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂਤੇ ਇਸ ਫ਼ੈਸਲੇ ਨਾਲ ਅਮਰੀਕਾ ਛੱਡਣ ਦੀ ਤਲਵਾਰ ਲਟਕਾ ਦਿੱਤੀ ਕਿ ਕੋਰੋਨਾ ਕਾਰਨ ਆਨ ਲਾਇਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਅਮਰੀਕਾ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 
    
ਭਗਵੰਤ ਮਾਨ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਅਮਰੀਕਾ ਪੜਦੇ ਉਨਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ, ਜਿੰਨਾ ਨੇ ਅਮਰੀਕੀ ਕਾਲਜਾਂ-ਯੂਨੀਵਰਸਿਟੀਆਂ ਲੱਖਾਂ ਰੁਪਏ ਫ਼ੀਸਾਂ ਭਰੀਆਂ ਹਨ। ਅਜਿਹਾ ਫ਼ੈਸਲਾ ਨਾ ਕੇਵਲ ਉਨਾਂ ਦਾ ਭਵਿੱਖ ਧੁੰਦਲਾ ਕਰੇਗਾ, ਸਗੋਂ ਵੱਡੀ ਆਰਥਿਕ ਸੱਟ ਵੀ ਮਾਰੇਗਾ। 
    ‘
ਆਪਸੰਸਦ ਨੇ ਅਮਰੀਕਾ ਸਰਕਾਰ ਦੇ ਇਸ ਜੋਰ-ਜਬਰਦਸਤੀ ਵਾਲੇ ਫ਼ੈਸਲੇ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਅੰਦਾਜ਼ੀ ਦੀ ਅਪੀਲ ਕੀਤੀ ਹੈ। 
    
ਭਗਵੰਤ ਮਾਨ ਨੇ ਦੱਸਿਆ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਸ਼ੰਕਰ ਨੂੰ ਪੱਤਰ ਲਿਖ ਕੇ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਤੁਰੰਤਵਾਈਟ ਹਾਊਸਨਾਲ ਰਾਬਤਾ ਬਣਾਉਣ। 
    
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਤੁਹਾਡੀ ਡੋਨਲਡ ਟਰੰਪ ਨਾਲਦੋਸਤੀਦੀ ਦੁਨੀਆ ਭਰ ਚਰਚਾ ਰਹਿੰਦੀ ਹੈ। ਹਿਉਸਟਨਹਾਉਡੀ ਮੋਦੀਪ੍ਰੋਗਰਾਮ ਦੌਰਾਨ ਤੁਸੀਂ (ਮੋਦੀ) ਅਮਰੀਕੀ ਰਾਸ਼ਟਰਪਤੀ ਨਾਲ ਨਿੱਜੀ ਦੋਸਤੀ ਦਾ ਇਜ਼ਹਾਰ ਕਰਦੇ ਹੋਏਅਬ ਕੀ ਵਾਰ ਟਰੰਪ ਸਰਕਾਰਤੱਕ ਦਾ ਨਾਅਰਾ ਲੱਗਾ ਦਿੱਤਾ ਸੀ, ਹਾਲਾਂਕਿ ਪ੍ਰੋਟੋਕੋਲ ਇਸ ਹੱਦ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਤਰਾਂ ਚੋਣਾਂ ਤੋਂ ਪਹਿਲਾਂ ਤੁਸੀਂ ਅਹਿਮਦਾਬਾਦ 100 ਕਰੋੜ ਰੁਪਏ ਖ਼ਰਚ ਕੇਨਮਸਤੇ ਟਰੰਪਪ੍ਰੋਗਰਾਮ ਕਰਵਾਇਆ ਸੀ। ਜੇਕਰ ਤੁਹਾਡੀ (ਮੋਦੀ) ਅਤੇ ਡੋਨਲਡ ਟਰੰਪ ਦੀਦੋਸਤੀਇਸ ਕਦਰ ਗੂੜੀ ਹੈ ਤਾਂ ਤੁਹਾਨੂੰ ਬਤੌਰ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਪੜਦੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਆਪਣੀਦੋਸਤੀਵਰਤਣੀ ਚਾਹੀਦੀ ਹੈ ਅਤੇ ਹਰ ਹਾਲ ਭਾਰਤੀ ਵਿਦਿਆਰਥੀਆਂ ਨੂੰ ਉਨਾਂ ਦੀ ਪੜਾਈ ਜਾਂ ਵੀਜ਼ਾ ਪੂਰਾ ਹੋਣ ਤੱਕ ਅਮਰੀਕਾ ਹੀ ਰਹਿਣ ਦੀ ਇਜਾਜ਼ਤ ਦਿਵਾਉਣੀ ਹੋਵੇਗੀ।’’

 

Modi-Bhagwant Mann to benefit Indian students from their friendship with Trump

OJSS Best website company in jalandhar
Source: INDIA NEWS CENTRE

Leave a comment






11

Latest post