` ਪੰਜਾਬ ਵਿੱਚ ਕੋਵਿਡ -19 ਸਬੰਧੀ ਸਾਰੀਆਂ ਸਿਹਤ ਸਹੂਲਤਾਂ ਉਪਲਬਧ- ਵਿਨੀ ਮਹਾਜਨ
Latest News


ਪੰਜਾਬ ਵਿੱਚ ਕੋਵਿਡ -19 ਸਬੰਧੀ ਸਾਰੀਆਂ ਸਿਹਤ ਸਹੂਲਤਾਂ ਉਪਲਬਧ- ਵਿਨੀ ਮਹਾਜਨ

Punjab COVID-19 Health services well placed- Vini Mahajan share via Whatsapp

Punjab COVID-19 Health services well placed- Vini Mahajan

ਇੰਡੀਆ ਨਿਊਜ਼ ਸੈਂਟਰਚੰਡੀਗੜ: ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਿਡ-19 ਦੇ ਵੱਧ ਰਹੇ ਮਰੀਜਾਂ ਦੀ ਸੰਭਾਲ ਲਈ ਸੂਬਾ ਪੂਰੀ ਤਰਾਂ ਤਿਆਰ ਹੈ ਅਤੇ ਪੰਜਾਬ ਸਰਕਾਰ ਨੇ ਮਰੀਜਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪ੍ਰਾਈਵੇਟ ਸਿਹਤ ਸੰਭਾਲ ਖੇਤਰ ਨਾਲ ਭਾਈਵਾਲੀ ਕੀਤੀ ਹੈ ਤਾਂ ਜੋ ਸੂਬੇ ਵਿੱਚ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ ਉਨਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ ਨਾਲ ਨਜਿੱਠਣ ਲਈ ਅੰਤਰ-ਖੇਤਰ ਤਾਲਮੇਲ, ਸਖਤ ਨਿਗਰਾਨੀ ਤੇ ਨਿਯੰਤਰਣ ਅਤੇ ਵਿਆਪਕ ਮਰੀਜ ਪ੍ਰਬੰਧਨ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੋਵਿਡ ਦੀ ਜਾਂਚ ਅਤੇ ਇਲਾਜ ਸਬੰਧੀ ਸਾਰੀਆਂ ਲੋੜੀਂਦੀਆਂ ਸੇਵਾਵਾਂ ਲੈਵਲ -2 ਅਤੇ ਲੈਵਲ-3 ਦੀਆਂ ਸਿਹਤ ਸਹੂਲਤਾਂਤੇ ਯਕੀਨੀ ਬਣਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਮਰੀਜਾਂ ਦੀ ਸੰਭਾਲ ਲਈ ਲੈਵਲ-2 ਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਹਨ ਅਤੇ ਸੂਬੇ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਵਾਲੇ 4 ਜਿਿਲਆਂ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮਿ੍ਰਤਸਰ ਵਿੱਚ 60 ਫ਼ੀਸਦੀ ਤੋਂ ਵੱਧ ਬੈੱਡ ਖਾਲੀ ਹਨ।

ਇਸੇ ਤਰਾਂ ਇਨਾਂ ਚਾਰ ਜਿਿਲਆਂ ਵਿੱਚ ਲੈਵਲ-3 ਦੀਆਂ ਸਹੂਲਤਾਂ ਇਸ ਸਮੇਂ 40 ਫ਼ੀਸਦੀ ਤੋਂ ਵੱਧ ਬੈੱਡ ਖਾਲੀ ਹਨ। ਭਾਵੇਂ ਸੂਬੇ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜਰ, ਗੰਭੀਰ ਹਾਲਤ ਵਾਲੇ ਮਰੀਜਾਂ ਦੀ ਹਸਪਤਾਲ/ਆਈਸੀਯੂ ਵਿੱਚ ਗਿਣਤੀ ਵਧੀ ਹੈ ਪਰ ਪੰਜਾਬ ਵਿੱਚ ਸਥਿਤੀ ਉਨੀਂ ਗੰਭੀਰ ਨਹੀਂ, ਜਿੰਨੀ ਕੁਝ ਨਿਊਜ ਰਿਪੋਰਟਾਂ ਵਿੱਚ ਦਰਸਾਈ ਜਾ ਰਹੀ ਹੈ। ਇਹ ਸੰਭਵ ਹੈ ਕਿ ਕੁਝ ਕੇਂਦਰਾਂ ਵਿੱਚ ਸਾਰੇ ਬੈੱਡ ਭਰੇ ਹੋਣ ਪਰ ਜਲਿਾ ਪੱਧਰਤੇ ਪੁਖਤਾ ਇੰਤਜਾਮ ਕੀਤੇ ਗਏ ਹਨ। ਮਰੀਜਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨਾਂ ਨੂੰ ਤੁਰੰਤ ਦੂਜੇ ਕਿਸੇ ਹੋਰ ਕੇਂਦਰ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ, ਜਿੱਥੇ ਲੋੜੀਂਦੇ ਬੈੱਡ ਉਪਲਬਧ ਹੋਣ

 

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮਰੀਜਾਂ ਦੀ ਨਿਗਰਾਨੀ ਲਈ ਵਿਸ਼ੇਸ਼ ਅਧਿਕਾਰੀ ਕੋਵਿਡ ਪੇਸੈਂਟ ਟਰੈਕਿੰਗ ਆਫੀਸਰਜ (ਸੀਪੀਟੀਓਜ) ਤਾਇਨਾਤ ਕੀਤੇ ਹਨ, ਜੋ ਮਰੀਜ਼ ਦੇ ਪਾਜ਼ੇਟਿਵ ਆਉਣ ਤੋਂ ਲੈ ਕੇ ਉਸ ਦੇ ਇਲਾਜ ਤੋਂ ਬਾਅਦ ਠੀਕ ਹੋਣ ਤੱਕ ਦੀ ਨਿਗਰਾਨੀ ਕਰਦੇ ਹਨ। ਇਸੇ ਤਰਾਂ ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਤੀਜੇ ਦਰਜੇ ਦੀ ਦੇਖਭਾਲ ਅਤੇ ਲੈਵਲ 3 ਦੀਆਂ ਸਹੂਲਤਾਂ ਦਾ ਇੰਚਾਰਜ ਬਣਾਇਆ ਗਿਆ ਹੈ ਤਾਂ ਜੋ ਸਰੋਤਾਂ ਦੀ ਸਰਵੋਤਮ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਵਾਸਤੇ ਨਿੱਜੀ ਸਿਹਤ ਸੰਭਾਲ ਖੇਤਰ ਨਾਲ ਭਾਈਵਾਲੀ ਵੀ ਕੀਤੀ ਗਈ ਹੈ ਸੂਬੇ ਦੇ ਅਧਿਕਾਰੀ ਵੀ ਕੋਵਿਡ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਥਿਤੀਤੇ ਨਜਰ ਰੱਖ ਰਹੇ ਹਨ ਅਤੇ ਕੋਵਿਡ-19 ਦੇ ਮਰੀਜਾਂ ਲਈ ਬੈੱਡਾਂ/ਆਈਸੀਯੂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਆਮ ਲੋਕਾਂ ਲਈ ਹਸਪਤਾਲਾਂ ਤੇ ਸੈਂਟਰਾਂ ਵਿੱਚ ਉਪਲਬਧ ਬੈੱਡਾਂ ਬਾਰੇ ਲਾਈਵ ਜਾਣਕਾਰੀ ਕੋਵਾ ਐਪਤੇ ਜਲਦ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਇਹ ਸੱਚ ਹੈ ਕਿ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ, ਪਰ ਇਹ ਸਿਰਫ ਵੱਡੇ ਸਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮਿ੍ਰਤਸਰ ਅਤੇ ਪਟਿਆਲੇ ਤੱਕ ਹੀ ਸੀਮਤ ਹੈ। ਕੇਸਾਂ ਦੇ ਵਧਣ ਦਾ ਕਾਰਨ ਲਾਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਅਤੇ ਟੈਸਟਿੰਗ ਸਹੂਲਤਾਂ ਵਿੱਚ ਵਾਧੇ ਤੋਂ ਇਲਾਵਾ ਕੁੱਝ ਲੋਕਾਂ ਵੱਲੋਂ ਸਰਕਾਰੀ ਨਿਰਦੇਸਾਂ ਜਿਵੇਂ ਮਾਸਕ ਦੀ ਵਰਤੋਂ, ਸਮਾਜਿਕ ਦੂਰੀ, ਖੰਘਣ ਜਾਂ ਛਿੱਕਣ ਸਮੇਂ ਪ੍ਰੋਟੋਕੋਲ ਦੀ ਪਾਲਣਾ ਨਾ ਕਰਨਾ ਹੈ। ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸੂਬੇ ਦੇ ਬਾਸ਼ਿੰਦਿਆਂ ਨੂੰ ਸਰਕਾਰੀ ਨਿਰਦੇਸਾਂ ਨੂੰ ਇੱਕ ਮਿਸਨ ਵਜੋਂ ਲੈਣਾ ਪਵੇਗਾ ਅਤੇ ਇੰਨਫੈਕਸਨ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ। ਕੋਵਿਡ ਦੇ ਲੱਛਣਾਂ ਦੇ ਸੱਕ ਹੋਣਤੇ ਤੁਰੰਤ 104 ‘ਤੇ ਕਾਲ ਕਰਨਾ ਜਾਂ ਨਜਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ। ਪੰਜਾਬ ਵਿੱਚ ਟੈਸਟਿੰਗ ਸਮਰੱਥਾ ਵਿਚ ਵਾਧਾ ਕਰਕੇ ਹੁਣ ਲਗਭਗ 20,000 ਟੈਸਟ ਪ੍ਰਤੀ ਦਿਨ ਕੀਤੇ ਜਾ ਰਹੇ ਹਨ ਮੁੱਖ ਸਕੱਤਰ ਨੇ ਦੁਹਰਾਇਆ ਕਿ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸੂਬਾਈ ਸਰਕਾਰ ਕੋਵਿਡ-19 ਦੇ ਗੰਭੀਰ ਮਰੀਜਾਂ ਦੀ ਦੇਖਭਾਲ ਲਈ ਲੋੜੀਂਦੀਆਂ ਸਿਹਤ ਸਹੂਲਤਾਂ ਤੇ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰਾਂ ਵਚਨਬੱਧ ਹੈ

 

 

Punjab COVID-19 Health services well placed- Vini Mahajan

OJSS Best website company in jalandhar
Source: INDIA NEWS CENTRE

Leave a comment






11

Latest post

पूर्व पंजाब कांग्रेस अध्यक्ष और पूर्व सांसद मोहिंदर सिंह केपी शिरोमणी अकाली दल में शामिल, जालंधर से मैदान में उतरेंगें ------ पंजाब के मुख्य निर्वाचन अधिकारी सिबिन सी ने वोटिंग के समूचे तजुर्बे को आनंददायक बनाने के लिए उठाये गए कदमों की दी जानकारी ------ इनोसेंट हार्ट्स में 'ईको क्लब के विद्यार्थियों ने 'अ विज़न : ग्रीन इंडिया, क्लीन इंडिया' थीम के तहत मनाया 'वर्ल्ड अर्थ डे' ------ इनोसेंट हार्ट्स ग्रुप ऑफ़ इंस्टीट्यूशंस, लोहारां में "फेयरवेल पार्टी सायोनारा, 2024 का आयोजन ------ इनोसेंट हार्ट्स स्कूल, लोहारां के विद्यार्थियों ने 9वीं कर्नलज़ शार्पशूटरज़ राइफल और एयर पिस्टल ओपन शूटिंग प्रतियोगिता में मारी बाजी