` ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਅਵਾਰਡ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਅਵਾਰਡ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ

Punjab Government issues revised guidelines for National Teachers Award share via Whatsapp

Punjab Government issues revised guidelines for National Teachers Award

ਇੰਡੀਆਂ ਨਿਊਜ਼ ਸੈਂਟਰ ਚੰਡੀਗੜ: ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2019 ਵਾਸਤੇ ਆਨਲਾਈਨ ਅਪਲਾਈ ਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ (ਸੈ.ਸਿ.) ਸੀ੍ਰ ਸੁਖਜੀਤ ਪਾਲ ਸਿੰਘ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਅਧਿਆਪਕਾਂ ਨੂੰ http://mhrd.gov.in    ਅਤੇ http://nationalawardstoteachers.mhrd.gov.in 'ਤੇ 11 ਜੁਲਾਈ 2020 ਤੱਕ ਰਜਿਸਟਰੇਸ਼ਨ ਕਰਨ ਲਈ ਆਖਿਆ ਹੈ
ਬੁਲਾਰੇ ਅਨੁਸਾਰ ਇਸ ਅਵਾਰਡ ਦੇ ਮੁਲੰਕਣ ਲਈ ਹਰ ਜ਼ਿਲ ਵਿੱਚ ਜ਼ਿਲ ਚੋਣ ਕਮੇਟੀ ਬਣਾਈ ਜਾਵੇਗੀ ਜ਼ਿਲ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੂਬਾਈ ਚੋਣ ਕਮੇਟੀ ਨੂੰ 21 ਜੁਲਾਈ 2020 ਤੱਕ ਭੇਜੇਗੀ ਇਸ ਦੇ ਨਾਲ ਹੀ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦਾ ਵਿਜੀਲੈਂਸ ਕਲੀਅਰੈਂਸ ਵਿਵਹਾਰ ਤੇ ਆਚਰਣ ਸਰਟੀਫਿਕੇਟੇ ਵੀ ਦੇਣਾ ਹੋਵੇਗਾ ਇਹ ਐਮ. ਐਚ.ਆਰ.ਡੀ. ਦੀ ਸੋਧੀ ਗਾਈਡ ਲਾਈਨ ਅਨੁਸਾਰ ਆਨ ਲਾਈਨ ਪੋਰਟਲ ਤੋਂ ਪ੍ਰਿੰਟ ਆਊਟ ਕੀਤਾ ਜਾਵੇਗਾ ਅਤੇ ਉਸ ਸਰਟੀਫਿਕੇਟ 'ਤੇ ਸਮੂਹ ਮੈਂਬਰਾਂ ਵੱਲੋਂ ਹਸਤਾਖਰ ਕਰਨ ਤੋਂ ਬਾਅਦ ਮੁੜ ਪੋਰਟਲ 'ਤੇ ਅੱਪ ਲੋਰਡ ਕੀਤਾ ਜਾਵੇਗਾ
ਸੂਬਾਈ ਚੋਣ ਕਮੇਟੀ ਦੇ ਚੇਅਰਪਰਸਨ ਸਕੱਤਰ ਸਿੱਖਿਆ ਹੋਣਗੇ ਉਨਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ.ਸੀ..ਆਰ.ਟੀ. (ਮੈਂਬਰ) ਅਤੇ ਸੂਬਾਈ ਐਮ.ਆਈ.ਐਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 31 ਜੁਲਾਈ 2020 ਤੱਕ ਭੇਜੇਗੀ

 

Punjab Government issues revised guidelines for National Teachers Award

OJSS Best website company in jalandhar
Source: INDIA NEWS CENTRE

Leave a comment






11

Latest post