ਪੰਜਾਬ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚੰਨੀ ਨੇ ਅਧਿਕਾਰੀਆਂ ਨੂੰ ਸੈਰਸਪਾਟੇ ਨਾਲ ਸਬੰਧਤ ਸਾਰੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੀ ਹਦਾਇਤ

PUNJAB TOURISM & CULTURAL AFFAIRS MINISTER CHANNI DIRECTS OFFICIALS COMPLETE ALL TOURISM PROJECTS ON TIME share via Whatsapp

PUNJAB TOURISM & CULTURAL AFFAIRS MINISTER CHANNI DIRECTS OFFICIALS COMPLETE ALL TOURISM PROJECTS ON TIME

 

ਇੰਡੀਆ ਨਿਊਜ਼ ਸੈਂਟਰ  ਚੰਡੀਗੜ:
ਪੰਜਾਬ ਦੇ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੈਰਸਪਾਟੇ ਨਾਲ ਸਬੰਧਤ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹਦਾਇਤ ਕੀਤੀ ਹੈ ਪ੍ਰਮੁੱਖ ਸਕੱਤਰ ਹੁਸਨ ਲਾਲ ,ਆਈਏਐਸ ਅਤੇ ਡਾਇਰੈਕਟਰ (ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ) ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਅੱਜ ਇੱਥੇ ਸਬੰਧਤ ਅਧਿਕਾਰੀਆਂ ਨਾਲ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਅਨੁਸਾਰ ਨੇਪਰੇ ਚੜਾਉਣ ਹਿੱਤ ਰੀਵਿਊ ਮੀਟਿੰਗ  ਕੀਤੀ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮਹਿੰਦਰਾ ਕੋਠੀ,ਪਟਿਆਲਾ ਵਿਖੇ 8.95 ਕਰੋੜ ਰੁਪਏ ਦੀ ਲਾਗਤ ਨਾਲ ਆਈਡੀਆਈਪੀਟੀ ਪ੍ਰਾਜੈਕਟ ਤਹਿਤ ਵਿਕਸਿਤ ਕੀਤੇ ਜਾ ਰਹੀ ਮੈਡਲ ਗੈਲਰੀ ਤੇ ਕੁਆਇਨ ਮਿਉਜ਼ੀਅਮ, ਕਿਲਾ ਮੁਬਾਰਕ ਪਟਿਆਲਾ ਵਿਖ 7.50 ਕਰੋੜ  ਰੁਪਏ ਦੀ ਲਾਗਤ ਨਾਲ ਰਾਮਬਾਗ ਦੀ ਸਾਂਭ ਸੰਭਾਲ ਅਤੇ ਕਿਲਾ ਮੁਬਾਰਕ ਪਟਿਆਲਾ ਵਿਖੇ 9.00 ਕਰੋੜ ਰੁਪਏ ਦੀ ਲਾਗਤ ਨਾਲ ਮੋਤੀ ਮਹਿਲ ਦੀ ਸਾਂਭ ਸੰਭਾਲ ਦੇ ਕੰਮਾਂ ਦਾ ਜਾਇਜ਼ਾ ਲਿਆ
ਮੀਟਿੰਗ ਦੌਰਾਨ  ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੂੰ ਜਾਣਕਾਰੀ ਮਿਲੀ ਕਿ ਠੇਕੇਦਾਰਾਂ ਵੱਲੋਂ ਮੌਕੇ 'ਤੇ ਤਾਇਨਾਤ ਲੇਬਰ ਬਹੁਤ ਘੱਟ ਹੈ ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਵਾਲੀ ਥਾਂ 'ਤੇ ਵਧੇਰੇ ਸਰੋਤ ਅਤੇ ਲੇਬਰ ਤਾਇਨਾਤ ਕੀਤੀ ਜਾਵੇ ਅਤੇ ਸਾਰਾ ਕੰਮ ਇਸ ਸਾਲ ਸਤੰਬਰ ਦੇ ਅੰਤ ਤੱਕ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ
ਇਸ ਮੌਕੇ ਸਰਹਿੰਦ- ਮੋਰਿੰਡਾ ਰੋਡ 'ਤੇ ਸ਼ੇਰ ਸ਼ਾਹ ਸੂਰੀ ਚੌਕ, ਗੁਰੂਦਵਾਰਾ ਸ੍ਰੀ ਜੋਤੀ ਸਵਰੂਪ ਨੇੜੇ ਰੋਡ, ਸਹੀਦ ਊਧਮ ਸਿੰਘ ਜੀ ਦੀ ਸਮਾਧੀ ਅਤੇ ਦੀਵਾਨ ਟੋਡਰ ਮੱਲ ਦੀ ਜਾਜ ਹਵੇਲੀ ਵਿਖੇ ਸੈਰ ਸਪਾਟਾ ਬੁਨਿਆਦੀ  ਢਾਂਚੇ ਦੇ ਵਿਕਾਸ, ਡੇਰਾ ਮੀਰ ਮੀਆਂ ਮਕਬਰਾ ਅਤੇ ਮਕਬਰਾ ਸਦਨਾ ਕਸਾਈ  ਦੇ ਸੁੰਦਰੀਕਰਨ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ ਫਤਿਹਗੜ ਸਾਹਿਬ ਵਿਖੇ 14.20 ਕਰੋੜ ਰੁਪਏ ਦੀ ਲਾਗਤ ਵਾਲਾ  ਇਹ ਕੰਮ ਪੰਜਾਬ ਵਿਰਾਸਤ ਤੇ ਸੈਰਪਸਪਾਟਾ ਪ੍ਰੋਤਸਾਹਨ ਬੋਰਡ (ਪੀ.ਐੱਚ. ਟੀ. ਬੀ.) ਦੁਆਰਾ ਕੀਤਾ ਜਾ ਰਿਹਾ ਹੈ    

PUNJAB TOURISM & CULTURAL AFFAIRS MINISTER CHANNI DIRECTS OFFICIALS COMPLETE ALL TOURISM PROJECTS ON TIME
OJSS Best website company in jalandhar
Source: INDIA NEWS CENTRE

Leave a comment






11

Latest post