` ਭਾਜਪਾ ਦੀ ਮੱਦਦ ਨਾਲ ਅਕਾਲੀ ਦਲ ਸੀ.ਬੀ.ਆਈ.ਦੇ ਸਹਾਰੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ: ਰੰਧਾਵਾ

ਭਾਜਪਾ ਦੀ ਮੱਦਦ ਨਾਲ ਅਕਾਲੀ ਦਲ ਸੀ.ਬੀ.ਆਈ.ਦੇ ਸਹਾਰੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ: ਰੰਧਾਵਾ

AKALIS IN CONNIVANCE WITH BJP WANT TO SAVE CULPRITS OF SACRILEGE THROUGH CBI- SUKHJINDER SINGH RANDHAWA share via Whatsapp

AKALIS IN CONNIVANCE WITH BJP WANT TO SAVE CULPRITS OF SACRILEGE THROUGH CBI- SUKHJINDER SINGH RANDHAWA

ਇੰਡੀਆ ਨਿਊਜ਼ ਸੈਂਟਰ ਚੰਡੀਗੜ•, ''ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਨਿਹੱਥੇ ਸਿੱਖਾਂ ਉਤੇ ਗੋਲੀ ਚਲਾਉਣ ਦੇ ਕੇਸਾਂ ਦੇ ਮਾਮਲੇ ਵਿੱਚ ਸਿੱਧੇ ਤੌਰ 'ਤੇ ਜ਼ਿੰਮੇਵਾਰ ਅਕਾਲੀ ਹੁਣ ਆਪਣੇ ਰਾਜਸੀ ਆਕਾ ਭਾਜਪਾ ਦੀ ਮੱਦਦ ਨਾਲ ਸੀ.ਬੀ.ਆਈ. ਦੇ ਸਹਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ।'' ਇਹ ਦੋਸ਼ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਲਾਏ। ਬਰਗਾੜੀ ਕਾਂਡ ਵਿੱਚ ਐਸ.ਆਈ.ਟੀ. ਜਾਂਚ ਰੋਕਣ ਸੀ.ਬੀ.ਆਈ. ਵੱਲੋਂ ਮੁੜ ਅੜਿੱਕਾ ਢਾਹੁਣ ਲਈ ਅਦਾਲਤ ਵਿੱਚ ਕੀਤੀ ਪਹੁੰਚ ਨਾਲ ਬਾਦਲਾਂ ਦੀ ਬਿੱਲੀ ਥੈਲਿਓ ਬਾਹਰ ਆਈ ਗਈ ਹੈ। ਉਨਾਂ ਕਿਹਾ ਕਿ ਜਦੋਂ ਵੀ ਐਸ.ਆਈ.ਟੀ. ਆਪਣੀ ਜਾਂਚ ਵਿੱਚ ਅੱਗੇ ਵਧਦੀ ਹੈ ਤਾਂ ਬਾਦਲ ਪਰਿਵਾਰ ਤਿਲਮਲਾਉਣ ਲੱਗ ਜਾਂਦਾ ਹੈ ਅਤੇ ਦਿੱਲੀ ਦਰਬਾਰ ਵਿੱਚ ਗੋਡੇ ਟੇਕਦਾ ਹੋਇਆ ਕੇਂਦਰ ਸਰਕਾਰ ਦੇ ਕਠਪੁਤਲੀ ਸੀ.ਬੀ.ਆਈ. ਰਾਹੀਂ ਦੋਸ਼ੀਆਂ ਨੂੰ ਬਚਾਉਣ ਲਈ ਹੱਥ-ਪੈਰ ਮਾਰਨ ਲੱਗ ਜਾਂਦੇ ਹਨ। ਉਨਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਦੇ ਇਸ਼ਾਰੇ 'ਤੇ ਸੀ.ਬੀ.ਆਈ. ਸਭ ਕੁਝ ਕਰ ਰਹੀ ਹੈ ਅਤੇ ਇਸ ਬਦਲੇ ਅਕਾਲੀ ਦਲ ਨੇ ਪੰਜਾਬ, ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਤਿਲਾਂਜਲੀ ਦੇ ਦਿੱਤੀ ਹੈ। ਹਾਲ ਹੀ ਵਿੱਚ ਖੇਤੀ ਆਰਡੀਨੈਂਸਾਂ ਉਤੇ ਅਕਾਲੀ ਦਲ ਵੱਲੋਂ ਕਿਸਾਨ ਵਿਰੋਧੀ ਫੈਸਲੇ ਲਈ ਭਾਜਪਾ ਦੀ ਹਮਾਇਤ ਵੀ ਇਸੇ ਦਾ ਸਿੱਟਾ ਹੈ।
. ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਕੇਸਾਂ ਦਾ ਸੱਚ ਸਾਹਮਣੇ ਆਏ। ਉਨਾਂ ਕਿਹਾ ਕਿ ਪਹਿਲੀ ਗੱਲ ਤਾਂ ਅਕਾਲੀ ਸਰਕਾਰ ਵੇਲੇ ਇਹ ਸਭ ਕੁੱਝ ਵਾਪਰਿਆ ਜਿਸ ਲਈ ਇਹ ਸਿੱਧੇ ਜ਼ਿੰਮੇਵਾਰ ਹਨ। ਉਨਾਂ ਅੱਗੇ ਕਿਹਾ ਕਿ 2015 ਵਿੱਚ ਵਾਪਰੀਆਂ ਇਸ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਦੀ ਜਾਂਚ ਲਮਕਾਉਣ ਲਈ ਜਾਣਬੁੱਝ ਕੇ ਕੇਸ ਸੀ.ਬੀ.ਆਈ. ਨੂੰ ਸੌਂਪ ਕੇ ਠੰਢੇ ਬਸਤੇ ਪਾ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਇਨਾਂ ਕੇਸਾਂ ਦਾ ਨਿਪਟਾਰਾ ਕਰਨ ਲਈ ਐਸ.ਆਈ.ਟੀ. ਬਣਾਈ ਤਾਂ ਸੀ.ਬੀ.ਆਈ. ਨੇ ਅਦਾਲਤ ਕੋਲ ਕਲੋਜਰ ਰਿਪੋਰਟ ਸੌਂਪ ਦਿੱਤੀ। ਇਸ ਬਾਰੇ ਪੰਜਾਬ ਵਿਧਾਨ ਸਭਾ ਨੇ ਮਤਾ ਵੀ ਪਾਇਆ ਅਤੇ ਪੰਜਾਬ ਸਰਕਾਰ ਨੇ ਉਚ ਅਦਾਲਤਾਂ ਵਿੱਚ ਜਾ ਕੇ ਲੜਾਈ ਵੀ ਜਿੱਤੀ। ਹੁਣ ਜਦੋਂ ਐਸ.ਆਈ.ਟੀ. ਇਨਾਂ ਕੇਸਾਂ ਵਿੱਚ ਪੜਾਅ ਦਰ ਪੜਾਅ ਅੱਗੇ ਵਧਦੀ ਹੋਈ ਅਸਲ ਦੋਸ਼ੀਆਂ ਨੂੰ ਨੰਗਾ ਕਰਕੇ ਇਨਸਾਫ ਦਿਵਾਉਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਦੇ ਇਸ਼ਾਰੇ ਉਤੇ ਸੀ.ਬੀ.ਆਈ. ਨੇ ਫੇਰ ਅਦਾਲਤ ਵਿੱਚ ਅੜਿੱਕਾ ਢਾਹੁਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੋਵਾਂ ਦਾ ਹੀ ਡੇਰਾ ਸਿਰਸਾ ਨੂੰ ਬਚਾਉਣ ਵਿੱਚ ਸਾਰਾ ਜ਼ੋਰ ਲੱਗਿਆ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਵੱਲੋਂ ਅਕਾਲੀ ਦਲ ਅਤੇ ਹਰਿਆਣਾ ਵਿੱਚ ਭਾਜਪਾ ਨੂੰ ਕੀਤੀ ਸਿੱਧੀ ਹਮਾਇਤ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ-ਭਾਜਪਾ ਇਸ ਕੇਸ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ।

AKALIS IN CONNIVANCE WITH BJP WANT TO SAVE CULPRITS OF SACRILEGE THROUGH CBI- SUKHJINDER SINGH RANDHAWA

OJSS Best website company in jalandhar
Source: INDIA NEWS CENTRE

Leave a comment






11

Latest post