` ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27600 ਲੀਟਰ ਨਾਜਾਇਜ਼ ਰਸਾਇਣ ਯੁਕਤ ਸਪਿਰਟ ਦੀ ਵੱਡੀ ਖੇਪ ਫੜੀ
Latest News


ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27600 ਲੀਟਰ ਨਾਜਾਇਜ਼ ਰਸਾਇਣ ਯੁਕਤ ਸਪਿਰਟ ਦੀ ਵੱਡੀ ਖੇਪ ਫੜੀ

ON CM’s DIRECTIVES, EXCISE DEPARTMENT SEIZES BIG HAUL OF 27600 LITRES OF ILLICIT CHEMICAL CONTAINING SPIRIT FROM DERA BASSI MOHALI share via Whatsapp

ON CM’s DIRECTIVES, EXCISE DEPARTMENT SEIZES BIG HAUL OF 27600 LITRES OF ILLICIT CHEMICAL CONTAINING SPIRIT FROM DERA BASSI MOHALI

ਇੰਡੀਆ ਨਿਊਜ਼ ਸੈਂਟਰ ਚੰਡੀਗੜ: ਸੂਬੇ ਵਿੱਚ ਨਾਜਾਇਜ ਸ਼ਰਾਬ ਦੇ ਧੰਦੇ ਅਤੇ ਤਸਕਰੀ ਖ਼ਿਲਾਫ ਹੋਰ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਨੂੰ ਐਤਵਾਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਰਸਾਇਣ ਯੁਕਤ 27600 ਲੀਟਰ ਨਾਜਾਇਜ ਸਪਿਰਟ ਦੀ ਖੇਪ ਫੜੀ। ਇਹ ਹੁਣ ਤੱਕ ਇਸ ਪ੍ਰਕਾਰ ਦੀ ਸਭ ਤੋਂ ਵੱਡੀ ਖੇਪ ਹੈ ਜੋ ਵਿਭਾਗ ਦੁਆਰਾ ਫੜੀ ਗਈ ਹੈ ਹੋਰ ਵੇਰਵੇ ਦਿੰਦੇ ਹੋਏ ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਸ ਦੀ ਮੋਹਾਲੀ ਤੋਂ ਇਕ ਵਿਸ਼ੇਸ਼ ਟੀਮ ਜਿਸ ਵਿੱਚ ਡੀ.ਐਸ.ਪੀ. ਬਿਕਰਮ ਬਰਾੜ ਵੀ ਸ਼ਾਮਲ ਸਨ, ਨੇ ਤਿੰਨ ਥਾਵਾਂ ਤੋਂ 27600 ਲੀਟਰ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਵੱਡੀ ਖੇਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਨੂੰ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 138 ਡਰੱਮਾਂ ਵਿੱਚ ਸਟੋਰ ਕਰ ਕੇ ਰੱਖਿਆ ਗਿਆ ਸੀ। ਇਹ ਖੇਪ ਮੋਹਾਲੀ ਜ਼ਿਲੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਫੜੀ ਗਈ ਹੈ। ਵਿਭਾਗ ਵੱਲੋਂ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ ਜੋ ਕਿ -68/69, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਹੈ, ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 82 ਡਰੱਮ ਬਰਾਮਦ ਕੀਤੇ ਗਏ। ਇਸ ਮਗਰੋਂ ਡੀ-11, ਫੋਕਲ ਪੁਆਂਇੰਟ , ਡੇਰਾ ਬੱਸੀ ਵਿਖੇ ਮੈਸਰਜ਼ ਓਮ ਸੋਲਵੀ ਟਰੇਡਿੰਗ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 49 ਡਰੱਮ ਅਤੇ ਮੈਸਰਜ਼ ਪਿਉਰ ਸੋਲਿਊਸ਼ਨਜ਼  ਦੇ ਐਫ-28, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਗੁਦਾਮਤੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 7 ਡਰੱਮ ਬਰਾਮਦ ਕੀਤੇ ਗਏ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਿਨਾਂ ਵਿੱਚ ਉਪਰੋਕਤ ਫਰਮਾਂ ਦੇ ਮਾਲਕ ਵੀ ਸ਼ਾਮਲ ਹਨ ਇਨਾਂ ਫਰਮਾਂ ਦੇ ਤਾਰ ਵਿਭਾਗ ਵੱਲੋਂ 23 ਜੁਲਾਈ, ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ, ਨੂੰ ਕੀਤੀ ਗਈ ਛਾਪੇਮਾਰੀ ਨਾਲ ਜੁੜਦੇ ਹਨ ਜਦੋਂ ਕਿ 5300 ਲੀਟਰ ਰਸਾਇਣ ਅਤੇ ਸਪਿਰਟ ਦੀ ਖੇਪ ਮੈਸਰਜ਼ ਬਿੰਨੀ ਕੈਮੀਕਲਜ਼ ਦੇ ਗੁਦਾਮ ਤੋਂ ਬਰਾਮਦ ਕੀਤੀ ਗਈ ਸੀ। ਇਹ ਫਰਮਾਂ ਮੈਸਰਜ਼ ਬਿੰਨੀ ਕੈਮੀਕਲਜ਼ ਨੂੰ ਸਮਾਨ ਦੀ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ
ਪੁੱਛਗਿੱਛ ਵਿੱਚ ਦੋਸ਼ੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਲ ਦਾ ਨਿਪਟਾਰਾ ਕਰਦੀਆਂ ਸਨ। ਪਰ ਦੋਸ਼ੀਆਂ ਵੱਲੋਂ ਉਨਾਂ ਦੁਆਰਾ ਬਣਾਏ ਜਾ ਰਹੇ ਉਤਪਾਦ ਅਤੇ ਆਪਣੇ ਗ੍ਰਾਹਕਾਂ ਬਾਰੇ ਕੁਝ ਨਹੀਂ ਦੱਸਿਆ ਗਿਆ
ਇਸ ਮਾਮਲੇ ਵਿੱਚ ਰਿਕਾਰਡ ਦੀ ਜਾਂਚ ਕਰਨ ਅਤੇ ਦੋਸ਼ੀਆਂ ਦੇ ਅਗਲੇਰੇ ਸਬੰਧਾਂ ਦੀ ਜਾਂਚ ਕਰਨ ਲਈ ਪੜਤਾਲ ਜੋਰ ਸ਼ੋਰ ਨਾਲ ਜਾਰੀ ਹੈ ਅਤੇ ਆਬਕਾਰੀ ਵਿਭਾਗ ਵੱਲੋਂ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਰਾਸਾਇਣ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ

ON CM’s DIRECTIVES, EXCISE DEPARTMENT SEIZES BIG HAUL OF 27600 LITRES OF ILLICIT CHEMICAL CONTAINING SPIRIT FROM DERA BASSI MOHALI

OJSS Best website company in jalandhar
Source: INDIA NEWS CENTRE

Leave a comment






11

Latest post

पूर्व पंजाब कांग्रेस अध्यक्ष और पूर्व सांसद मोहिंदर सिंह केपी शिरोमणी अकाली दल में शामिल, जालंधर से मैदान में उतरेंगें ------ पंजाब के मुख्य निर्वाचन अधिकारी सिबिन सी ने वोटिंग के समूचे तजुर्बे को आनंददायक बनाने के लिए उठाये गए कदमों की दी जानकारी ------ इनोसेंट हार्ट्स में 'ईको क्लब के विद्यार्थियों ने 'अ विज़न : ग्रीन इंडिया, क्लीन इंडिया' थीम के तहत मनाया 'वर्ल्ड अर्थ डे' ------ इनोसेंट हार्ट्स ग्रुप ऑफ़ इंस्टीट्यूशंस, लोहारां में "फेयरवेल पार्टी सायोनारा, 2024 का आयोजन ------ इनोसेंट हार्ट्स स्कूल, लोहारां के विद्यार्थियों ने 9वीं कर्नलज़ शार्पशूटरज़ राइफल और एयर पिस्टल ओपन शूटिंग प्रतियोगिता में मारी बाजी