` ਮੁੱਖ ਮੰਤਰੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਖੁਲ•ੀ ਲੁੱਟ ਖਸੁੱਟ ਤੁਰੰਤ ਬੰਦ ਕਰਵਾਉਣ : ਯੂਥ ਅਕਾਲੀ ਦਲ
Latest News


ਮੁੱਖ ਮੰਤਰੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਖੁਲ•ੀ ਲੁੱਟ ਖਸੁੱਟ ਤੁਰੰਤ ਬੰਦ ਕਰਵਾਉਣ : ਯੂਥ ਅਕਾਲੀ ਦਲ

YAD asks CM to stop private schools from indulging in brazen loot share via Whatsapp

 

YAD asks CM to stop private schools from indulging in brazen loot

 

ਇੰਡੀਆ ਨਿਊਜ਼ ਸੈਂਟਰ ਚੰਡੀਗੜ: ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਨਜਾਇਜ਼ ਫੀਸ ਵਸੂਲ ਕੇ  ਸ਼ਰੇਆਮ ਕੀਤੀ ਜਾ ਰਹੀ ਲੁੱਟ ਖਸੁੱਟ ਬੰਦ ਕਰਵਾਉਣ ਅਤੇ ਉਹਨਾਂ  ਮਹਾਂਮਾਰੀ ਦੇ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ  ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਜਨਤਕ ਮੁਹਿੰਮ ਵਿੱਢਣ ਤੇ ਕਾਨੂੰਨੀ ਰਾਹ ਅਪਣਾਉਣ ਦਾ ਵੀ ਐਲਾਨ ਕੀਤਾ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਦੋਗਲੀ ਬੋਲੀ ਨਾ ਬੋਲਣ ਉਹਨਾਂ ਕਿਹਾ ਕਿ ਇਕ ਪਾਸੇ ਤਾਂ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਜਿਹੜੇ ਬੱਚੇ ਸਕੂਲ ਨਹੀਂ ਗਏ, ਉਹਨਾਂ ਤੋਂ ਫੀਸ ਵਸੂਲਣਾ ਨਜਾਇਜ਼ਤ ਹੈ ਜਦਕਿ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਸਕੂਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤੈਅ ਫੀਸ ਨਾਲੋਂ ਕਿਤੇ ਜ਼ਿਆਦਾ ਫੀਸ ਵਸੂਲੀ ਪਈ ਹੈ ਉਹਨਾਂ ਕਿਹਾ ਕਿ ਦਾਖਲਾ ਫੀਸ ਤੇ ਟਿਊਸ਼ਨ ਫੀਸ, ਜਿਵੇਂ ਵੀ  ਅਦਾਲਤ ਨੇ ਕਿਹਾ ਹੈ, ਤੋਂ ਇਲਵਾ ਮੁਹਾਲੀ ਤੇ ਪਟਿਆਲਾ ਦੀਆਂ ਵਾਈ ਪੀ ਐਸ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਤੋਂ ਬੱਸ ਫੀਸ, ਸਪੋਰਟਸ ਫੀਸ, ਪਾਠਕ੍ਰਮ ਫੀਸ ਤੇ ਹੋਸਟਲ ਫੀਸ ਸਮੇਤ ਅਨੇਕਾਂ ਫੀਸਾਂ ਜਬਰੀ ਲੈ ਲਈਆਂ ਗਈਆਂ ਹਨ
ਸ੍ਰੀ ਰੋਮਾਣਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਆਪਣੇ ਬਿਆਨਾਂ ਰਾਹੀਂ ਕਿਸਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਬਿਆਨਾਂ ਤੋਂ ਛਲਕਪਟ ਦੀ ਬਦਬੂ ਰਹੀ ਹੈ ਉਹਨਾਂ ਕਿਹਾ ਕਿ ਵਾਈ ਪੀ ਐਸ ਮੈਨੇਜਮੈਂਟ ਅੰਨੀ ਲੁੱਟ ਦਾ ਇਕ ਪ੍ਰਤੀਕ ਬਣ ਗਈ ਹੈ ਤੇ ਜੇਕਰ ਉਹ ਸਹੀ ਅਰਥਾਂ ਵਿਚ ਵਿਦਿਆਰਥੀਆਂ ਦੀ ਭਲਾਈ ਚਾਹੁੰਦੇ ਹਨ ਤਾਂ ਫਿਰ ਉਹ ਵਾਈ ਪੀ ਐਸ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਉਹਨਾਂ ਵੱਲੋਂ ਵਸੂਲੀ ਵਾਧੂ ਫੀਸ ਤੁਰੰਤ ਮਾਪਿਆਂ ਨੂੰ ਵਾਪਸ ਕੀਤੀ ਜਾਵੇ  ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਵੀ ਲਿਖਤੀ ਭਰੋਸਾ ਦੁਆਵੇ ਕਿ ਦਾਖਲਾ ਫੀਸ ਤੇ ਟਿਊਸ਼ਨ ਫੀਸ, ਉਹਨਾਂ ਸਾਰੇ ਬੱਚਿਆਂ ਤੋਂ ਨਹੀਂ ਲਈ ਜਾਵੇਗੀ ਜਿਹਨਾਂ ਦੇ ਮਾਪਿਆਂ ਦੀ ਆਮਦਨ ਲਾਕ ਡਾਊਨ ਕਾਰਨ ਘੱਟ ਹੋ ਗਈ ਹੈ ਉਹਨਾਂ ਕਿਹਾ ਕਿ ਮੁੱਖ ਮੰਤੀ ਨੇ 676 ਕਰੋੜ ਰੁਪਏ ਦੀ ਰਾਹਤ ਸ਼ਰਾਬ ਮਾਫੀਆ ਅਤੇ 150 ਕਰੋੜ ਰੁਪਏ ਦੀ ਰਾਹਤ ਰੇਤ ਮਾਫੀਆ ਨੂੰ ਦਿੱਤੀ ਹੈ ਕਿ ਹਾਲਾਂਕਿ ਇਸਦੀ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਕਿਹਾ ਕਿ ਲਾਕ ਡਾਊਨ ਦੇ ਕਾਰਨ ਸਕੂਲ ਜਿਹਨਾਂ ਦੀ ਫੀਸ ਮਾਪੇ ਭਰ ਨਹੀ ਸਕੇ ਕਿਉਂਕਿ ਉਹ ਪ੍ਰਾਈਵੇਟ ਸਕੂਲਾਂ ਦੀ ਬਹੁਤ ਜ਼ਿਆਦਾ ਫੀਸ ਭਰਨਹੀਂ ਸਕਦੇ ਤੇ ਉਹਨਾਂ ਨੂੰ ਮਦਦ ਦੀ ਜ਼ੁਰੂਰਤ ਹੈ, ਬਾਰੇ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ
ਸ੍ਰੀ ਰੋਮਾਣਾ ਨੇ ਕਿਹਾ ਕਿ ਯੂਥ ਅਕਾਲੀ ਦਲ ਸੂਬੇ ਭਰ ਵਿਚ ਪੇਰਮੈਂਟਸ ਐਸੋਸੀਏਸ਼ਨ ਰਾਹੀਂ ਹਰ ਵਿਦਿਆਰਥੀ ਨਾਲ ਸੰਪਰਕ ਕਰਨ ਦਾ ਯਤਨ ਕਰ ਰਿਹਾ ਹੈ ਤੇ ਛੇਤੀ ਹੀ ਉਹ ਅਜਿਹੇ ਪ੍ਰੋਗਰਾਮ ਦਾ ਐਲਾਨ ਕਰੇਗਾ  ਜਿਸ ਰਾਹੀਂ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਕੋਈ ਵਾਧੂ ਨਹੀਂ ਲੈਣਗੀਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ ਇਸ ਸਬੰਧ ਵਿਚ ਲੋੜੀਂਦਾ ਹਰ ਕਦਮ ਚੁੱਕਿਆ ਜਾਵੇ ਭਾਵੇਂ ਉਹ  ਕਾਨੂੰਨੀ ਰਾਹ ਹੋਵੇ ਜਾਂ ਫਿਰ ਮਾਪਿਆਂ ਦੇ ਨਾਲ ਮਿਲ ਕੇ ਸੰਘਰਸ਼ ਕਰਨ ਦਾ ਹੋਵੇ ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਸੁਰੱਖਿਆ ਲਈ ਜ਼ਰੂਰਤ ਨੂੰ ਸਮਝਦਾ ਹੈ, ਜੇਕਰ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਪ੍ਰਤੀ ਅਦਾਲਤ ਵਿਚ ਅੱਖਾਂ ਮੀਟ ਕੇ ਰੱਖੀਆਂ ਹਨ ਤੇ ਉਹਨਾਂ ਕੇਸ ਨੂੰ ਕਮਜ਼ੋਰ ਕਰ ਕੇ ਉਹਨਾਂ ਨੂੰ ਆਪਣੀ ਮਨਮਾਨੀ ਕਰਨ ਦਿੱਤੀ ਤਾਂ ਫਿਰ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦਰੁਸਤੀ ਭਰੇ ਕਦਮ ਚੁੱਕੇ ਜਾਂ ਫਿਰ ਸੰਘਰਸ਼ ਲਈਤਿਆਰ ਰਹੇ

 

YAD asks CM to stop private schools from indulging in brazen loot

OJSS Best website company in jalandhar
Source: INDIA NEWS CENTRE

Leave a comment






11

Latest post

पूर्व पंजाब कांग्रेस अध्यक्ष और पूर्व सांसद मोहिंदर सिंह केपी शिरोमणी अकाली दल में शामिल, जालंधर से मैदान में उतरेंगें ------ पंजाब के मुख्य निर्वाचन अधिकारी सिबिन सी ने वोटिंग के समूचे तजुर्बे को आनंददायक बनाने के लिए उठाये गए कदमों की दी जानकारी ------ इनोसेंट हार्ट्स में 'ईको क्लब के विद्यार्थियों ने 'अ विज़न : ग्रीन इंडिया, क्लीन इंडिया' थीम के तहत मनाया 'वर्ल्ड अर्थ डे' ------ इनोसेंट हार्ट्स ग्रुप ऑफ़ इंस्टीट्यूशंस, लोहारां में "फेयरवेल पार्टी सायोनारा, 2024 का आयोजन ------ इनोसेंट हार्ट्स स्कूल, लोहारां के विद्यार्थियों ने 9वीं कर्नलज़ शार्पशूटरज़ राइफल और एयर पिस्टल ओपन शूटिंग प्रतियोगिता में मारी बाजी