ਸਿਹਤ ਮੰਤਰੀ ਨੇ ਚੀਮਾਂ ਨੂੰ ਪੁੱੱਛਿਆ ਤੁਸੀਂ ਕਿਹੜੇ ਦਿੱਲੀ ਮਾਡਲ ਦੀ ਗੱਲ ਕਰ ਰਹੇ; ਦੇਸ਼ ਦੀ ਰਾਜਧਾਨੀ ਵਿੱਚ ਵੱਡੀ ਮੌਤ ਦਰ ਦਾ ਦਿੱਤਾ ਹਵਾਲਾ

WHAT DELHI MODEL ARE YOU TALKING ABOUT?’ HEALTH MINISTER ASKS CHEEMA, CITING NATIONAL CAPITAL’S HIGH DEATH COUNT share via Whatsapp

WHAT DELHI MODEL ARE YOU TALKING ABOUT?’ HEALTH MINISTER ASKS CHEEMA, CITING NATIONAL CAPITAL’S HIGH DEATH COUNT

ਇੰਡੀਆ ਨਿਊਜ਼ ਸੈਂਟਰ ਚੰਡੀਗੜ, : ਅਖੌਤੀਦਿੱਲੀ ਮਾਡਲਨੂੰ ਮਹਿਜ਼ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿੱਚ ਆਪਣੀਆਂ ਨਾਕਾਮੀਆਂਤੇ ਪਰਦਾ ਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਸੋਚੀ-ਸਮਝੀ ਕੋਸ਼ਿਸ਼ ਦੱਸਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ : ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਸੁਚੱਜੇ ਕੋਵਿਡ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਵਲੋਂ ਆਪਣੀ ਪਿੱਠ ਥਾਪੜਨਾ ਬੜਾ ਹਾਸੋਹੀਣਾ ਜਾਪਦਾ ਹੈ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਦੇ ਕੈਪਟਨ ਅਮਰਿੰਦ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਨੂੰ ਗ਼ੈਰ-ਤਸੱਲੀਬਖ਼ਸ਼ ਆਖਣ ਵਾਲੇ ਬਿਆਨ ਨੂੰ ਹਾਸੋਹੀਣਾ ਤੇ ਬੇਤੁਕਾ ਦੱਸਿਆ ਹੈ ਉਨਾਂ ਕਿਹਾ ਕਿਆਪਵਿਧਾਇਕ ਇਸ ਪੱਖ ਤੋਂ ਜਾਣੂ ਨਹੀਂ ਹਨ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ, ਕੋਵਿਡ ਨਾਲ ਨਜਿੱਠਣ ਲਈ ਸਭ ਤੋਂ ਸੁਚੱਜਾ ਤੇ ਵਧੀਆ ਕੰਮ ਕਰ ਰਿਹਾ ਅਤੇ ਦਿੱਲੀ ਸਰਕਾਰ ਦੇ ਅਧੂਰੇ ਸਿਹਤ ਪ੍ਰਬੰਧਾਂ ਦੀ ਤਸਵੀਰ ਹੁੁਣ ਪੂਰੀ ਤਰਾਂ ਜੱਗ ਜ਼ਾਹਰ ਹੋ ਚੁੱਕੀ ਹੈ ਸਿੱਧੂ ਨੇ ਕਿਹਾ ਕਿ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਕੇਂਦਰ ਸਰਕਾਰ ਦੀ ਕੋਈ  ਮਦਦ ਸ਼ਾਮਲ ਨਹੀਂ ਹੈ ਪਰ ਇਸਦੇ  ਉਲਟ  ਦਿੱਲੀ ਵਿੱਚ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਨੂੰ ਕੋਰੋਨਾ ਵਿਰੁੱਧ ਇਸ ਜੰਗ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣੀ ਪਈਆਪ’  ਸਰਕਾਰ ਨੇ ਤਾਂ ਲੋਕਾਂ ਨੂੰ ਕੋਰੋਨਾ ਦੀ ਅਣਕਿਆਸੀ ਸਮੱਸਿਆ ਵਿੱਚ ਧੱਕ ਦਿੱਤਾ ਸੀ ਪਰ ਕੇਂਦਰ ਦੀ ਮਦਦ ਨਾਲ ਹੀ ਸ਼ਹਿਰ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਸੰਭਵ ਹੋ ਸਕਿਆ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਿਚ ਕੋਵਿਡ ਪ੍ਰਬੰਧਨ ਬਾਰੇ ਜਿੰਨਾ ਘੱਟ ਬੋਲਿਆ ਜਾਵੇ ਉੰਨਾ ਹੀ ਚੰਗਾ ਹੈ ਉਨਾਂ ਕਿਹਾ ਕਿ ਹੁਣ ਤਾਂ ਦਿੱਲੀ ਹਾਈ ਕੋਰਟ ਵਲੋਂ ਵੀ  ਕੇਜਰੀਵਾਲ ਸਰਕਾਰ ਨੂੰ ਮਹਾਂਮਾਰੀ ਦੀ ਰਣਨੀਤੀ  ਬਾਰੇ ਲਗਾਤਾਰ  ਸਵਾਲ ਪੁੁੱਛੇ ਜਾ ਰਹੇ ਹਨ  ਉਨਾਂ ਯਾਦ ਦਵਾਇਆ ਕਿ ਪਿਛਲੇ ਹਫਤੇ ਹੀ ਅਦਾਲਤ ਨੇ ਟੈਸਟਿੰਗ ਨੂੰ ਵਧਾਉਣ ਵਿਚ ਹੋਈ ਪ੍ਰਗਤੀ ਦੀ ਨਿਗਰਾਨੀ ਵਿੱਚ ਦਿੱਲੀ ਸਰਕਾਰ ਵੱਲੋਂ ਦਿਖਾਈ ਵਿਰੋਧਤਾ ਨੂੰਸਮਝ ਤੋਂ ਬਾਹਰ’  ਕਰਾਰ ਦਿੱਤਾ ਸੀ ਉਨਾਂ ਕਿਹਾ ਕਿ ਇਹ ਕਿਹੋ ਜਿਹਾ ਦਿੱਲੀ ਮਾਡਲ ਹੈ, ਜਿਸ ਤੋਂ ਹਾਈ ਕੋਰਟ ਵੀ ਸੰਤੁਸਟ ਨਹੀਂ ਹੈ? ਉਨਾਂ ਕਿਹਾ ਕੋਵਿਡ ਪ੍ਰਬੰਧਨ ਨੂੰ ਪ੍ਰਭਾਵੀ ਤੇ ਕਾਰਗਰ ਬਣਾਉਣ  ਦੇ ਮਾਮਲੇ ਵਿੱਚ ਪੰਜਾਬ ਦਿੱਲੀ ਨਾਲੋਂ ਕਿਤੇ ਅੱਗੇ ਹੈ ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪੂਰੀ ਜਾਂਚ  ਰਣਨੀਤੀ ਅਦਾਲਤ ਵਿੱਚ ਸਵਾਲਾਂ ਦੇ ਘੇਰੇ ਅਧੀਨ ਹੈ ਅਤੇ ਅਜਿਹੇ ਮੌਕੇ ਚੀਮਾ ਦਾ ਪੰਜਾਬ ਨੂੰ ਦਿੱਲੀ ਵਾਲੀ ਰਣਨੀਤੀ ਅਪਣਾਉਣਤੇ ਜ਼ੋਰ ਦੇਣਾ ਨਾ ਸਿਰਫ ਹਾਸੋ-ਹੀਣਾ ਸਗੋਂ ਇਕ ਸਪੱਸ਼ਟ ਸੰਕੇਤ ਹੈ ਕਿਆਪਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿਚ ਕੋਈ ਦਿਲਚਸਪੀ ਨਹੀਂ ਹੈ ਉਨਾਂ ਨੇ ਅੱਗੇ ਕਿਹਾ ਕਿ ਉਹ (ਆਪ) ਹਮੇਸਾਂ ਆਪਣੇ ਹਿੱਤਾਂ ਨੂੰ ਸਿੱਧ ਕਰਨ ਦੇ ਯਤਨ ਕਰਦੀ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਸਾਲ 2017 ਵਿੱਚ ਭਲੀਭਾਂਤ ਵੇਖ ਲਿਆ ਸੀ ਜਦੋਂ ਪਾਰਟੀ ਦਾ ਸੂਬੇ ਵਿਚ ਸਰਕਾਰ ਬਣਾਉਣ ਸੁਪਨਾ ਢਹਿ-ਢੇਰੀ ਹੋ ਗਿਆ ਸੀ ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਕੇਂਦਰ ਨੂੰ ਮੈਡੀਕਲ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਦਖ਼ਲ ਦੇਣਾ ਪਿਆ  ਪਰ ਇਸਦੇ ਬਿਲਕੁਲ ਉਲਟ ਪੰਜਾਬ ਵਲੋਂ ਆਪਣੇ ਹਸਪਤਾਲਾਂ, ਕੋਵਿਡ ਕੇਂਦਰਾਂ ਅਤੇ ਬਿਸਤਰਿਆਂ ਦੀ ਗਿਣਤੀ ਦੇ ਨਾਲ ਨਾਲ ਹੋਰ ਸਹੂਲਤਾਂ / ਉਪਕਰਣਾਂ ਵਿੱਚ ਨਿਰੰਤਰ ਵਾਧਾ ਕੀਤਾ ਜਾ  ਰਿਹਾ ਹੈ ਇਸ ਤੋਂ ਇਲਾਵਾ ਦਿੱਲੀ ਤੋਂ ਉਲਟ ਜਿਥੇ ਆਰ.ਟੀ-ਪੀਸੀਆਰ ਟੈਸਟਿੰਗ ਨੂੰ ਘੱਟ ਦਿਖਾ ਕੇ ਅਤੇ ਵੱਡੇ ਪੱਧਰਤੇ ਅਨਿਸਚਿਤ ਰੈਪਿਡ ਐਂਟੀਜੇਨ ਟੈਸਟਾਂ (ਵੱਡੀ ਗਿਣਤੀ ਵਿਚ ਫਰਜੀ ਨੈਗਟਿਵ ਕੇਸ)‘ ਤੇ ਕੇਂਦਰਤ ਕਰਕੇ ਕੇਸਾਂ ਦੀ ਗਿਣਤੀ ਵਿੱਚ ਹੇਰ-ਫੇਰ ਕੀਤਾ ਜਾ ਰਿਹਾ ਹੈ ਉਥੇ ਹੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਿਯਮਤ ਰੂਪ ਵਿਚ ਗੋਲਡ ਸਟੈਂਡਰਡਆਰਟੀ-ਪੀਸੀਆਰ ਟੈਸਟਿੰਗ ਵਿੱਚ ਵਾਧਾ ਕਰ ਰਹੀ ਹੈ


ਚੀਮਾ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਸਲਾਹ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਪ੍ਰਬੰਧਾਂ ਕਾਰਨ ਦੇਸ਼ ਵਿਚ ਹੋਈਆਂ ਕੁੱਲ ਮੌਤਾਂ ਵਿੱਚੋਂ 10 ਫੀਸਦ  ਦਿੱਲੀ ਨਾਲ ਸਬੰਧਤ ਹਨ ਦੂਸਰੇ ਪਾਸੇ ਪੰਜਾਬ ਵਿੱਚ  ਹੁਣ ਤੱਕ ਹੋਈਆਂ ਕੁੱਲ ਮੌਤਾਂ ਦਾ 1% ਹਿੱਸਾ ਬਣਦਾ ਹੈ ਅਤੇ ਉਹਨਾਂ ਵਿਚੋਂ ਵੀ ਜ਼ਿਆਦਾਤਰ  ਮੌਤਾਂ ਸਹਿ-ਰੋਗ ਨਾਲ ਸਬੰਧਤ ਹਨ ਸਿੱਧੂ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਇਕ ਵੀ ਪੰਜਾਬੀ ਆਪਣੇ ਰਾਜ ਵਿਚ ਇਸ ਤਰਾਂ ਦੇ ਦਿੱਲੀ ਵਰਗਾ ਕੋਈ ਮਾਡਲ   ਚਾਹੇਗਾ

ਪੰਜਾਬ ਵਿੱਚ ਸਰਕਾਰ ਵੱਲੋਂ ਫੰਡਾਂ ਦੀ ਅਣਉਚਿਤ ਵਰਤੋਂ ਕਰਨ ਵਾਲੇੇ ਚੀਮਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਿੱਧੂ ਨੇ ਚੀਮਾਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਬੇਤੁਕੇ ਤੇ ਖੋਖਲੇ ਦਾਅਵੇ ਦਾ ਸਬੂਤ ਪੇਸ਼ ਕਰਨ ਉਨਾਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਇਹ ਸੀ ਕਿ ਕੇਂਦਰ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ ਰਾਜ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਵਿੱਤੀ ਰੁਕਾਵਟ ਕੋਰਨਾਵਾਇਰਸ ਤੋਂ ਪੰਜਾਬੀਆਂ ਦੀ ਜਾਨ ਬਚਾਉਣ ਵਿੱਚ ਰਾਹ ਦਾ ਰੋੜਾ ਨਾ ਬਣੇ ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ  ਕਿਆਪਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ ਇਸ ਲਈ  ਮਹਿਜ਼ 18 ਮਹੀਨਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠ,ਫਰੇਬ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈਆਪਦੀ ਪੰਜਾਬ ਇਕਾਈ ਦੇ ਪੁਨਰਗਠਨ ਵੱਲ ਇਸ਼ਾਰਾ ਕਰਦਿਆਂ ਉਨਾਂ ਅੱਗੇ ਕਿਹਾ ਕਿ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਰਾਜ ਵਿਚ ਪਾਰਟੀ ਦੀ ਸਥਿਤੀ ਕਿੰਨੀ ਤਰਸਯੋਗ ਹੈ    

WHAT DELHI MODEL ARE YOU TALKING ABOUT?’ HEALTH MINISTER ASKS CHEEMA, CITING NATIONAL CAPITAL’S HIGH DEATH COUNT
OJSS Best website company in jalandhar
Source: INDIA NEWS CENTRE

Leave a comment


11

Latest post