` ਲੁਧਿਆਣਾ ਵਿੱਚ ਫੀਲਡਗੰਜ ਸਮੇਤ ਹੋਰ ਮਾਈਕਰੋਕੰਟੇਂਨਮੈਂਟ ਜ਼ੋਨ ਘੋਸ਼ਿਤ

ਲੁਧਿਆਣਾ ਵਿੱਚ ਫੀਲਡਗੰਜ ਸਮੇਤ ਹੋਰ ਮਾਈਕਰੋਕੰਟੇਂਨਮੈਂਟ ਜ਼ੋਨ ਘੋਸ਼ਿਤ

ludhuiana field ganj and other area decleare microcentenment zone share via Whatsapp

ludhuiana field ganj and other area decleare microcentenment zone

ਇੰਡੀਆਂ ਨਿਊਜ਼ ਸੈਂਟਰ  ਲੁਧਿਆਣਾ, -ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲ ਲੁਧਿਆਣਾ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਅਤੇ ਇਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਮੁਕਾਬਲਤਨ ਵੱਡੇ ਪੱਧਰ 'ਤੇ ਕਰਨ ਲਈ 2 ਕੰਟੇਨਮੈਂਟ ਜ਼ੋਨ ਅਤੇ 9 ਮਾਈਕਰੋਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਦੋ ਕੰਟੇਨਮੈਂਟ ਜ਼ੋਨਾਂ ਵਿੱਚ (1) ਹਬੀਬਗੰਜ, ਸੈਂਸੀ ਮੁਹੱਲਾ, ਇਸਲਾਮਗੰਜ ਅਤੇ (2) ਅਸ਼ੋਕ ਨਗਰ (ਗਲੀ ਨੰਬਰ 1, 2, 3 ਤੋਂ ਖਜ਼ੂਰ ਚੌਕ ਤੱਕ) ਸ਼ਾਮਿਲ ਹਨ ਇਨਾਂ ਸਾਰੇ ਇਲਾਕਿਆਂ ਨੂੰ ਸੀਲ ਕਰਕੇ ਸੰਬੰਧਤ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਕਿਹਾ ਗਿਆ ਹੈ
ਇਸ ਸੰਬੰਧੀ ਜਾਰੀ ਹੁਕਮਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਘੋਸ਼ਿਤ ਕੀਤੇ ਗਏ ਮਾਈਕਰੋਕੰਟੇਨਮੈਂਟ ਜ਼ੋਨਾਂ ਵਿੱਚ ਸਮਰਾਟ ਕਲੋਨੀ ਗਿਆਸਪੁਰਾ, ਨਿਊ ਕਰਤਾਰ ਨਗਰ ਸਲੇਮ ਟਾਬਰੀ, ਬਸੰਤ ਐਵੇਨਿਊ ਫੇਜ਼-2 ਦੁੱਗਰੀ, ਗੁਰੂ ਹਰਕ੍ਰਿਸ਼ਨ ਨਗਰ ਗਿਆਸਪੁਰਾ ਅਤੇ ਰਾਮ ਨਗਰ ਗਲੀ ਨੰਬਰ 21 ਦੇ ਪਿੱਛੇ ਸੰਗੀਤ ਸਿਨੇਮਾ ਵਿਸ਼ਵਕਰਮਾ ਕਲੋਨੀ, ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ, ਲੇਬਰ ਕਲੋਨੀ ਗਊਸ਼ਾਲਾ ਰੋਡ, ਸਨ ਸਿਟੀ ਅਮਲੋਹ ਰੋਡ ਖੰਨਾ ਅਤੇ ਫੀਲਡ ਗੰਜ ਸ਼ਾਮਿਲ ਹਨ
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੰਟੇਨਮੈਂਟ ਜ਼ੋਨਾਂ ਅਤੇ ਮਾਈਕਰੋਕੰਟੇਨਮੈਂਟ ਜ਼ੋਨਾਂ ਦੀ ਪਛਾਣ ਕਰਨ ਲਈ ਜ਼ਿਲ ਲੁਧਿਆਣਾ ਵਿੱਚ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਜਿਸ ਵਿੱਚ ਸ੍ਰੀ ਸੰਯਮ ਅਗਰਵਾਲ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਡਾ. ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ, ਜ਼ਿਲ ਐਪੀਡੀਮੋਲੋਜਿਸਟ ਡਾ. ਰਾਮੇਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਮੁੱਖੀ ਡਾ. ਕਲੈਰੈਂਸ ਸੈਮੂਅਲ ਨੂੰ ਸ਼ਾਮਿਲ ਕੀਤਾ ਗਿਆ ਹੈ ਉਨਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਸਿਫ਼ਾਰਸ਼ ਕਰਨ 'ਤੇ ਹੀ ਉਕਤ ਜ਼ੋਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ  

ludhuiana field ganj and other area decleare microcentenment zone

OJSS Best website company in jalandhar
Source: INDIA NEWS CENTRE

Leave a comment






11

Latest post