15 ਅਗਸਤ ਕਾਲਾ ਦਿਨ ਮਨਾਉਣਗੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਦੇ ਕਿਸਾਨ - ਰਾਜੇਵਾਲ

Punjab, Haryana, Rajasthan and Uttar Pradesh will celebrate Black Day on August 15. P. Farmers - Rajewal share via Whatsapp

Punjab, Haryana, Rajasthan and Uttar Pradesh will celebrate Black Day on August 15. P. Farmers - Rajewal

ਇੰਡੀਆ ਨਿਊਜ਼ ਸੈਂਟਰ  ਚੰਡੀਗੜ੍ਹ : ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਆਰਥਿਕ ਗੁਲਾਮੀ ਵਾਲਾ ਜੀਵਨ ਜੀਅ ਰਿਹਾ þ। ਕੇਂਦਰ ਸਰਕਾਰ ਕਦੀ ਕਿਸਾਨਾਂ ਵਿਰੁੱਧ ਆਰਡੀਨੈਂਸ ਜਾਰੀ ਕਰਕੇ ਮੰਡੀ ਤੋੜਨ ਦੀ ਗੱਲ ਕਰਦੀ þ ਅਤੇ ਕਦੀ ਰਾਜ ਸਰਕਾਰ ਦੀ ਬਣਾਈ ਮੋਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਕਿਸਾਨਾਂ ਨੂੰ ਹੋਰ ਰਗੜੇ ਲਾਉਣ ਦੀ ਸਿਫਾਰਸ਼ ਕਰਦੀ þ। ਇਸ ਲਈ ਇਸ ਵਾਰ 15 ਅਗਸਤ ਨੂੰ ਸਾਰੇ ਦੇਸ਼ ਦੇ ਕਿਸਾਨ ਆਪੋ ਆਪਣੇ ਢੰਗ ਨਾਲ ਕਾਲੇ ਦਿਵਸ ਵਜੋਂ ਮਨਾਉਣਗੇ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ•ਾਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਦੇ ਕਿਸਾਨ ਥਾਂ ਥਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਕੇ ਕੱਲ ਨੂੰ ਕਾਲੀਆਂ ਪੱਟੀਆਂ ਬੰਨ ਕੇ ਜਲੂਸ ਕੱਢਣਗੇ ਅਤੇ ਪ੍ਰੈਸ ਦੀ ਹਾਜ਼ਰੀ ਵਿੱਚ ਕੇਂਦਰ ਸਰਕਾਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸਾਂ ਦੀਆਂ ਕਾਪੀਆਂ ਜਲਾਉਣਗੇ। 

ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਦੀ ਨਿੰਦਾ ਕਰਦਿਆਂ ਸ. ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ 86 ਪ੍ਰਤੀਸ਼ਤ ਕਿਸਾਨ 5 ਏਕੜ ਤੋਂ ਘੱਟ ਜਮੀਨ ਦੇ ਮਾਲਕ ਹਨ ਅਤੇ 10 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਵਿੱਚ 98 ਪ੍ਰਤੀਸ਼ਤ ਆ ਜਾਂਦੇ ਹਨ। ਉਨ•ਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਭੂਮੀ ਹੱਦਬੰਦੀ ਕਾਨੂੰਨ ਲਾਗੂ þ ਤਾਂ ਪੋਟਿਆਂ ਉਤੇ ਗਿਣੇ ਜਾਣ ਵਾਲੇ ਰਾਜ ਨੇਤਾਵਾਂ ਤੋਂ ਬਿਨਾਂ ਇੱਕ ਵੀ ਵੱਡਾ ਕਿਸਾਨ ਨਹੀਂ। ਅਸਲ ਵਿੱਚ ਸ. ਆਹਲੂਵਾਲੀਆ ਅਤੇ ਉਨ•ਾਂ ਦੀ ਕਮੇਟੀ ਦੇ ਡਾ. ਅਸ਼ੋਕ ਗੁਲਾਟੀ ਵਰਗੇ ਕਿਸਾਨ ਵਿਰੋਧੀ ਅਰਥ ਸਾਸ਼ਤਰੀਆਂ ਨੂੰ ਅਮੀਰ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਤੋਂ ਬਿਨਾਂ ਕੁਝ ਵੀ ਸੁਝਦਾ ਨਹੀਂ। ਅਜਿਹੇ ਅਰਥ ਸਾਸ਼ਤਰੀ ਹੀ ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਲਈ ਗਲਤ ਰਿਪੋਰਟਾਂ ਦੇਣ ਕਾਰਨ ਜਿੰਮੇਵਾਰ ਹਨ। 

Punjab, Haryana, Rajasthan and Uttar Pradesh will celebrate Black Day on August 15. P. Farmers - Rajewal
OJSS Best website company in jalandhar
Source: INDIA NEWS CENTRE

Leave a comment


11

Latest post