` ਸੁਖਬੀਰ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਚੇਤੇ ਕਰਨ ਸੁਨੀਲ ਜਾਖੜ

ਸੁਖਬੀਰ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਚੇਤੇ ਕਰਨ ਸੁਨੀਲ ਜਾਖੜ

Sunil Jakhar to remember his past before mocking Sukhbir's dharnas share via Whatsapp


ਇੰਡੀਆ ਨਿਊਜ਼ ਸੈਂਟਰ ਚੰਡੀਗੜ,

ਪੰਜਾਬ  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ : ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਚ ਲਗਾਇਆ ਧਰਨਾ ਉਸੇ ਤਰਾਂ ਦਾ ਇਕ ਸਵਾਂਗ ਹੈ ਜਿਸ ਤਰਾਂ ਕਿ ਡੇਰਾ ਮੁੱਖੀ ਨੇ ਸਿੱਖ ਮਰਿਆਦਾਵਾਂ ਦਾ ਘਾਣ ਕਰਨ ਲਈ ਡੇਰਾ ਸਲਾਬਤਪੁਰਾ ਵਿਚ ਕੀਤਾ ਸੀ
ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਧਰਨੇ ਤੇ ਅੱਜ ਉਹੀ ਬੰਦੇ ਬੈਠੇ ਹਨ ਜਿੰਨਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਕੇ ਸ਼ਰੇਆਮ ਪੋਸ਼ਟਰ ਲਗਾਏ ਗਏ ਸਨ ਅਤੇ ਜਿੰਨਾਂ ਦੀ ਸਰਕਾਰ ਨੇ ਖੁਦ ਡੇਰਾ ਮੁੱਖੀ ਖਿਲਾਫ ਦਰਜ ਕੀਤਾ ਕੇਸ ਵਾਪਿਸ ਲਿਆ ਸੀ ਉਨਾਂ ਨੇ ਸਵਾਲ ਕੀਤਾ ਕਿ : ਸੁਖਬੀਰ ਸਿੰਘ ਬਾਦਲ ਦੱਸਣ ਕਿ ਕੀ ਉਕਤ ਹਿਰਦੇ ਵੰਲੂਧਰਨ ਵਾਲਿਆਂ ਮੰਦਭਾਗੀਆਂ ਘਟਨਾਵਾਂ ਸਮੇਂ : ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਜਾਂ ਨਹੀਂ, ਜਾਂ ਕੀ ਉਨਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਦਾ ਕਾਰਜਭਾਰ ਸੀ ਜਾਂ ਨਹੀਂ ਸੀ ਅਤੇ ਕੀ ਉਨਾਂ ਦੀ ਪਾਰਟੀ ਪੰਥਕ ਪਾਰਟੀ ਹੈ ਸੀ ਜਾਂ ਨਹੀਂ ਸੀ
ਜਾਖੜ ਨੇ ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਉਨਾਂ ਦੀ ਸਰਕਾਰ ਦੇ ਸਮੇਂ ਹੀ ਸਲਾਬਤਪੁਰਾ ਵਿਚ ਡੇਰਾ ਮੁੱਖੀ ਨੇ ਪੂਰੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਅਕਾਲੀ ਦਲ ਦੀ ਹੀ ਅਖੌਤੀ ਪੰਥਕ ਸਰਕਾਰ ਨੇ 2012 ਵਿਚ ਡੇਰਾ ਮੁੱਖੀ ਖਿਲਾਫ ਕੇਸ ਵਾਪਿਸ ਲੈ ਲਿਆ ਸੀ ਫਿਰ ਜਦ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਤਾਂ ਦੋਸ਼ੀਆਂ ਨੂੰ ਲੱਭ ਕੇ ਕਾਰਵਾਈ ਕਰਨ ਦੀ ਬਜਾਏ ਸ਼ੋ੍ਰਮਣੀ ਅਕਾਲੀ ਦਲ ਦੀ ਇਸੇ ਪੰਥਕ ਸਰਕਾਰ ਨੇ ਇਕ ਵਾਰ ਫਿਰ ਸਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਨਿਹੱਥੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਸਨ
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਏਂਜਸੀਆਂ ਤਾਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਹੁਤ ਸਾਰੇ ਕੇਸਾਂ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈਆਂ ਹਨ ਪਰ ਅੱਜ ਵੀ ਅਕਾਲੀ ਦਲ ਹੀ ਸੀਬੀਆਈ ਰਾਹੀਂ ਉਕਤ ਕੇਸਾਂ ਦੀ ਜਾਂਚ ਵਿਚ ਅੜਿਕੇ ਡਾਹ ਰਿਹਾ ਹੈ ਉਨਾਂ ਨੇ ਕਿਹਾ ਕਿ ਹੁਣ ਵੀ ਜਿੱਥੇ ਵੀ ਕੋਈ ਮਾੜੀ ਘਟਨਾ ਹੋਵੇਗੀ ਕਾਨੂੰਨ ਸਖ਼ਤੀ ਨਾਲ ਕੰਮ ਕਰੇਗਾ ਪਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਜਰੂਰ ਯਾਦ ਕਰ ਲੈਣ

Sunil Jakhar to remember his past before mocking Sukhbir's dharnas

OJSS Best website company in jalandhar
Source: INDIA NEWS CENTRE

Leave a comment






11

Latest post