` ਕੋਵਿਡ-19 ਦੇ ਨਤੀਜਿਆਂ ਦੀ ਜਾਣਕਾਰੀ ਐਸਐਮਐਸ. ਰਾਹੀਂ ਭੇਜੀ ਜਾ ਰਹੀ: ਬਲਬੀਰ ਸਿੰਘ ਸਿੱਧੂ

ਕੋਵਿਡ-19 ਦੇ ਨਤੀਜਿਆਂ ਦੀ ਜਾਣਕਾਰੀ ਐਸਐਮਐਸ. ਰਾਹੀਂ ਭੇਜੀ ਜਾ ਰਹੀ: ਬਲਬੀਰ ਸਿੰਘ ਸਿੱਧੂ

COVID-19 Test Reports being sent through SMS to ensure timely communication: Balbir Singh Sidhu share via Whatsapp

COVID-19 Test Reports being sent through SMS to ensure timely communication: Balbir Singh Sidhu

ਇੰਡੀਆ ਨਿਊਜ਼ ਸੈਂਟਰ ਚੰਡੀਗੜ੍ਹ: ਕੋਵਿਡ ਟੈਸਟ ਦੇ ਨਤੀਜੇ ਭੇਜਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ  ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨਾਲ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਆਈ.ਸੀ.ਐਮ.ਆਰ. ਪੋਰਟਲਤੇ ਲੈਬਾਂ ਦੁਆਰਾ ਨਤੀਜੇ ਅਪਡੇਟ ਕਰਨ ਤੋਂ ਬਾਅਦ ਟੈਸਟ ਦੇ ਨਤੀਜੇ ਐਸ.ਐਮ.ਐੱਸ  ਜ਼ਰੀਏ ਲੋਕਾਂ ਨੂੰ ਭੇਜੇ ਜਾਂਦੇ ਹਨ ਇੱਥੇ ਜਾਰੀ ਇੱਕ ਪੈ੍ਰਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ . ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਤਰਫੋਂ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵੱਲੋਂ ਟੈਸਟ ਰਿਪੋਰਟਾਂ ਦੇ ਨਤੀਜੇ ਐਸ.ਐਮ.ਐਸ. ਰਾਹੀਂ ਭੇਜੇ ਜਾ ਰਹੇ ਹਨ। ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਟੀਮ ਨੇ ਆਈਸੀਐਮਆਰ ਨਾਲ ਤਾਲਮੇਲ ਕੀਤਾ ਹੈ ਅਤੇ ਲੈਬਾਂ ਦੁਆਰਾ ਪੋਰਟਲਤੇ ਨਤੀਜਿਆਂ ਨੂੰ ਅਪਡੇਟ ਕਰਨ ਤੋਂ ਬਾਅਦ ਆਪਣਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਸੰਦੇਸ਼ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ

    ਸੰਦੇਸ਼ ਭੇਜ ਕੇ ਸੂਚਿਤ ਕਰਨ ਦੀ ਉਕਤ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 1.37 ਲੱਖ ਲੋਕਾਂ ਨੂੰ ਐਸ.ਐਮ.ਐਸ. ਰਾਹੀਂ ਨਤੀਜੇ ਪ੍ਰਾਪਤ ਕੀਤੇ ਹਨ।ਇਹ ਪਹਿਲ ਵਿਅਕਤੀਆਂ ਨੂੰ ਸਮੇਂ ਸਿਰ ਟੈਸਟ ਦੇ ਨਤੀਜਿਆਂ ਬਾਰੇ ਸੂਚਿਤ ਕਰਨ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ

     ਕੰਟੇਨਮੈਂਟ ਜ਼ੋਨਾਂ/ਹਾਟ-ਸਪਾਟ ਵਿਚ ਸੇਰੋ -ਸਰਵੇ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 5 ਜ਼ਿਲ੍ਹਿਆਂ ਵਿਚ ਸਰਵੇ ਕਰਨ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਟੀਮਾਂ ਦੀ ਪਛਾਣ ਲਈ ਗਈ ਹੈ। ਪੰਜ ਜ਼ਿਲ੍ਹਿਆਂ (ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ..ਐਸ. ਨਗਰ) ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਸਰਵੇਖਣ ਵਾਲੀਆਂ ਥਾਵਾਂ ਤੋਂ 250 ਵਿਅਕਤੀਆਂ ਦੇ ਨਮੂਨੇ  ਲਏ ਜਾਣਗੇ ਮੰਤਰੀ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਪੱਧਰੀ ਲੈਬ ਸਥਾਪਤ ਕਰਨ ਅਤੇ ਹਰੇਕ ਲੈਬ ਦੀਆਂ ਮੁੱਢਲੀਆਂ ਜ਼ਰੂਰਤਾਂ ਅਨੁਸਾਰ ਸਾਜ਼ੋ-ਸਮਾਨ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ

 

----------   

 

COVID-19 Test Reports being sent through SMS to ensure timely communication: Balbir Singh Sidhu

OJSS Best website company in jalandhar
Source: INDIA NEWS CENTRE

Leave a comment






11

Latest post