` ਬਾਰਵੀਂ ਦੇ ਨਤੀਜਿਆਂ ਦੇ ਸਬੰਧ ਵਿੱਚ ਸਰਕਾਰੀ ਸਕੂਲ ਲਗਾਤਾਰ ਐਫਿਲੀਏਟਡ ਅਤੇ ਐਸੋਸ਼ੀਏਟਡ ਸਕੂਲਾਂ ਤੋਂ ਅੱਗੇ- ਸਿੰਗਲਾ

ਬਾਰਵੀਂ ਦੇ ਨਤੀਜਿਆਂ ਦੇ ਸਬੰਧ ਵਿੱਚ ਸਰਕਾਰੀ ਸਕੂਲ ਲਗਾਤਾਰ ਐਫਿਲੀਏਟਡ ਅਤੇ ਐਸੋਸ਼ੀਏਟਡ ਸਕੂਲਾਂ ਤੋਂ ਅੱਗੇ- ਸਿੰਗਲਾ

Government schools continue to soar ahead of affiliated, associated schools in +2 results: Cabinet Minister Vijay Inder Singla share via Whatsapp

 

Government schools continue to soar ahead of affiliated, associated schools in +2 results: Cabinet Minister Vijay Inder Singla

 

ਇੰਡੀਆ ਨਿਊਜ਼ ਸੈਂਟਰ ਚੰਡੀਗੜ ਪੰਜਾਬ  ਸਕੂਲ ਸਿੱਖਿਆ ਬੋਰਡ (ਪੀ.ਐਸ..ਬੀ.) ਨੇ  ਮੰਗਲਵਾਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲੇ ਦੇ ਆਧਾਰ 'ਤੇ ਬਾਰਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨਾਂ ਵਿੱਚੋਂ 2,60,547 ਵਿਦਿਆਰਥੀ  (90.98 ਫੀਸਦੀ) ਪਾਸ ਹੋਏ ਹਨ
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਅਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ ਉਨਾਂ ਦੱਸਿਆ ਕਿ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ
ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ, ''ਪੰਜਾਬ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਸਿੱਖਿਆ ਦਾ ਪੱਧਰ ਉੱਚ ਚੁੱਕਣ ਲਈ ਲਗਾਤਾਰ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ ਸਾਡੀਆਂ ਕੋਸ਼ਿਸ਼ਾਂ ਨੇ ਸਾਲ ਦਰ ਸਾਲ ਸ਼ਾਨਦਾਰ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਸੀਂ ਬੋਰਡ ਦੇ ਇਮਤਿਹਾਨਾਂ ਵਿੱਚ ਪਾਸ ਫ਼ੀਸਦੀ ' ਵਾਧਾ ਦਰਜ ਕੀਤਾ ਹੈ'' ਉਨਾਂ ਅੱਗੇ ਕਿਹਾ ਕਿ ਸਾਲ 2017 ਵਿੱਚ ਬਾਰਵੀਂ ਦੀ ਪਾਸ ਫ਼ੀਸਦੀ 63 ਫ਼ੀਸਦੀ ਤੋਂ ਵੀ ਘੱਟ ਸੀ ਜਦ ਕਿ 2018 ਵਿੱਚ ਇਹ ਵਧ ਕੇ 65.97 ਫ਼ੀਸਦੀ ਹੋ ਗਈ ਉਨਾਂ ਦੱਸਿਆ ਕਿ ਪਿਛਲੇ ਸਾਲ 2019 ਵਿੱਚ ਨਤੀਜੇ 86.41 ਫ਼ੀਸਦੀ ਸਨ ਜੋ ਕਿ ਪਿਛਲੇ ਸਾਲਾਂ ਨਾਲੋਂ ਵੱਧ ਸਨ
ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੁੱਝ ਵਿਸ਼ਿਆਂ ਦਾ ਇਮਤਿਹਾਨ ਰੱਦ ਕੀਤਾ ਗਿਆ ਸੀ ਅਤੇ ਪੀ.ਐਸ..ਬੀ. ਨੇ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲਾ ਨੂੰ ਅਪਣਾਇਆ ਇਸ ਫਰਮੂਲੇ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਜੇ ਕੋਈ ਵਿਦਿਆਰਥੀ ਚਾਰ ਵਿਸ਼ਿਆਂ ਦੇ ਇਮਤਿਹਾਨ ਵਿੱਚ ਬੈਠਦਾ ਹੈ ਤਾਂ ਉਸ ਦੇ ਸਭ ਤੋਂ ਵਧੀਆ ਤਿੰਨ ਵਿਸ਼ਿਆਂ ਦੇ ਅੰਕਾਂ ਦੀ ਔਸਤ ਦੇ ਆਧਾਰ 'ਤੇ ਰੱਦ ਵਿਸ਼ੇ ਦਾ ਨੰਬਰ ਦਿੱਤੇ ਜਾਂਦੇ ਹਨ
ਸ੍ਰੀ ਸਿੰਗਲਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਇੱਕ ਤੋਂ ਵੱਧ ਵਿਸ਼ਿਆਂ ਲਈ ਡਵੀਜ਼ਨ ' ਸੁਧਾਰ ਕਰਨ ਦੇ ਇਰਾਦੇ ਨਾਲ ਇਮਤਿਹਾਨ ਵਿੱਚ ਬੈਠੇ ਸਨ, ਉਨਾਂ 'ਤੇ ਵੀ ਏਹੋ ਫਾਰਮੂਲਾ ਲਾਗੂ ਕੀਤਾ ਗਿਆ ਹੈ ਉਨਾਂ ਕਿਹਾ ਕਿ ਕੰਪਾਰਮੈਂਟ ਦੇ ਆਖਰੀ ਮੌਕੇ ਵਾਲੇ ਵਿਦਿਆਰਥੀਆਂ ਨੂੰ ਵੀ ਉਨਾਂ ਵੱਲੋਂ ਪਹਿਲਾਂ ਪਾਸ ਕੀਤੇ ਵਿਸ਼ਿਆਂ ਦੇ ਆਧਾਰ 'ਤੇ ਪਾਸ ਐਲਾਨਿਆ ਗਿਆ ਹੇ
ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਸਿਰਫ਼ ਇੱਕ ਵਿਸ਼ੇ ਦੀ ਇੰਪਰੂਵਮੈਂਟ ਜਾਂ ਵਾਧੂ ਵਿਸ਼ੇ ਲਈ ਦਾਖਲਾ ਭਰਿਆ ਸੀ, ਉਨਾਂ ਦਾ ਨਤੀਜਾ ਨਹੀਂ ਐਲਾਨਿਆ ਗਿਆ ਉਨਾਂ ਨੂੰ ਸਥਿਤੀ ਆਮ ਵਰਗੀ ਹੋਣ ਤੋਂ ਬਾਅਦ ਇਤਤਿਹਾਨ ਵਿੱਚ ਬੈਠਣ ਲਈ ਹੋਰ ਮੌਕਾ ਦਿੱਤਾ ਜਵੇਗਾ
ਕੈਬਨਿਟ ਮੰਤਰੀ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ ਇਹ ਕ੍ਰਮਵਾਰ 93.39 ਫੀਸਦੀ ਅਤੇ 91.26 ਫ਼ੀਸਦੀ ਰਹੀ ਹੈ ਉਨਾਂ ਦੱਸਿਆ ਕਿ ਇਸ ਸਾਲ ਬਾਰਵੀਂ ਦੀ ਓਪਨ ਸਕੂਲ ਸ੍ਰੇਣੀ ਵਿੱਚ 68.26 ਫ਼ੀਸਦੀ ਵਿਦਿਆਰਥੀ ਪਾਸ ਹੋਏ

 

Government schools continue to soar ahead of affiliated, associated schools in +2 results: Cabinet Minister Vijay Inder Singla

OJSS Best website company in jalandhar
Source: INDIA NEWS CENTRE

Leave a comment






11

Latest post